ਸ਼ਾਨ ਨੇ ਮੀਕਾ ਲਈ ਕੀਤੀ ਉਨ੍ਹਾਂ ਦੀ ਲਾੜੀ ਦੀ ਭਾਲ!

05/17/2022 3:28:24 PM

ਮੁੰਬਈ (ਬਿਊਰੋ)– ਸਟਾਰ ਭਾਰਤ ਦੇ ਆਗਾਮੀ ਨਾਨ-ਫਿਕਸ਼ਨ ਸ਼ੋਅ ‘ਸਵੰਭਰ : ਮੀਕਾ ਦੀ ਵਹੁਟੀ’ ਦੇ ਜ਼ਰੀਏ ਮੀਕਾ ਸਿੰਘ ਛੇਤੀ ਜੀਵਨ ਸਾਥੀ ਨੂੰ ਲੱਭਣ ਦੀ ਯਾਤਰਾ ਸ਼ੁਰੂ ਕਰਨਗੇ। ਇਸ ਦੌਰਾਨ ਮੀਕਾ ਦੇ ਭਰਾ, ਜਿਗਰੀ ਯਾਰ ਤੇ ਚਹੇਤੇ ਗਾਇਕ ਸ਼ਾਨ ਤੋਂ ਇਲਾਵਾ ਲਾੜੀ ਲੱਭਣ ’ਚ ਉਨ੍ਹਾਂ ਦੀ ਮਦਦ ਹੋਰ ਕੌਣ ਕਰ ਸਕਦਾ ਸੀ ਭਲਾ।

ਸ਼ਾਨ ਦਾ ਕਹਿਣਾ ਹੈ ਕਿ ਜਿਸ ਦਿਨ ਮੈਂ ਸੁਣਿਆ ਕਿ ਸਭ ਤੋਂ ਚੰਗੇ ਦੋਸਤ, ਭਰਾ ਨੇ ਲਾੜੀ ਲੱਭਣ ਦਾ ਫ਼ੈਸਲਾ ਕੀਤਾ ਹੈ, ਜਿਸ ’ਚ ਉਨ੍ਹਾਂ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਤੇ ਸਵੰਭਰ ਨੂੰ ਹੋਸਟ ਕਰਨਾ ਹੈ ਤਾਂ ਮੈਂ ਝੱਟ ਹਾਂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ ਕਰੋੜ

ਆਪਣੇ ਭਰਾ ਲਈ ਠੀਕ ਵਿਅਕਤੀ ਦੀ ਤਲਾਸ਼ ਦੇ ਇਸ ਸਫਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ, ਜੋ ਉਸ ਨੂੰ ਸਮਝੇ ਤੇ ਉਸ ’ਤੇ ਪੂਰਾ ਵਿਸ਼ਵਾਸ ਕਰ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇਕ-ਦੂਜੇ ਨੂੰ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਜਾਣਦੇ ਹਾਂ। ਅਸੀਂ ਇਕ-ਦੂਜੇ ਦੇ ਕੰਮ ਤੇ ਕ੍ਰਿਏਟੀਵਿਟੀ ਦੀ ਬਹੁਤ ਪ੍ਰਸ਼ੰਸਾ ਵੀ ਕਰਦੇ ਹਾਂ। ਸਾਡਾ ਰਿਸ਼ਤਾ ਸਾਡੇ ਪ੍ਰੋਫੈਸ਼ਨਲ ਤੋਂ ਪਰ੍ਹੇ ਹੈ, ਮੀਕਾ ਮੇਰੇ ਤੇ ਪਤਨੀ ਲਈ ਇਕ ਪਰਿਵਾਰ ਦੇ ਵਾਂਗ ਹੈ।

ਇਸ ਦੀ ਇਕ ਝਲਕ ਤੁਹਾਨੂੰ ਸਟਾਰ ਭਾਰਤ ’ਤੇ ਛੇਤੀ ਆਉਣ ਵਾਲੇ ਸ਼ੋਅ ‘ਸਵੰਭਰ : ਮੀਕਾ ਦੀ ਵਹੁਟੀ’ ’ਚ ਦੇਖਣ ਨੂੰ ਮਿਲੇਗੀ। ਸਾਨੂੰ ਛੇਤੀ ਪਤਾ ਲੱਗ ਜਾਵੇਗਾ ਪਰ ਇਸ ’ਚ ਮੈਂ ਚਾਹੁੰਦਾ ਹਾਂ ਕਿ ਮੇਰੇ ਤੇ ਮੀਕੇ ਦੇ ਪ੍ਰਸ਼ੰਸਕ ਸਿਰਫ ਸਟਾਰ ਭਾਰਤ ’ਤੇ ‘ਸਵੰਭਰ : ਮੀਕਾ ਦੀ ਵਹਟੀ’ ਸ਼ੋਅ ਦੇਖਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News