ਫ਼ਿਲਮ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਦਾ ਦੋਸ਼

Thursday, Apr 28, 2022 - 11:54 AM (IST)

ਫ਼ਿਲਮ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਦਾ ਦੋਸ਼

ਕੋਚੀ (ਬਿਊਰੋ)– ਦੱਖਣੀ ਭਾਰਤੀ ਫ਼ਿਲਮਾਂ ਦੀ ਇਕ ਅਦਾਕਾਰਾ ਨੇ ਫ੍ਰਾਈਡੇ ਫ਼ਿਲਮ ਹਾਊਸ ਕੰਪਨੀ ਦੇ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਬੁੱਧਵਾਰ ਨੂੰ ਫੇਸਬੁੱਕ ਪੋਸਟ ’ਚ ਇਹ ਖ਼ੁਲਾਸਾ ਕੀਤਾ ਹੈ।

ਅਦਾਕਾਰਾ ਨੇ ਵੁਮੈਨ ਅਗੇਂਸਟ ਸੈਕਸੂਅਲ ਹਰਾਸਮੈਂਟ (ਸੈਕਸ ਸ਼ੋਸ਼ਣ ਵਿਰੁੱਧ ਔਰਤਾਂ) ਦੇ ਨਾਲ-ਨਾਲ ਫੇਸਬੁੱਕ ਅਕਾਊਂਟ ’ਚ ਆਪਣੀ ਪੋਸਟ ’ਚ ਕਿਹਾ ਕਿ ਵਿਜੇ ਬਾਬੂ ਨੇ ਬੀਤੀ 13 ਮਾਰਚ ਤੋਂ 14 ਅਪ੍ਰੈਲ ਤੱਕ ਉਨ੍ਹਾਂ ਦਾ ਕਈ ਵਾਰ ਸੈਕਸ ਸ਼ੋਸ਼ਣ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

ਉਨ੍ਹਾਂ ਕਿਹਾ ਕਿ ਮੇਰੀਆਂ ਨਿੱਜੀ ਤੇ ਵਪਾਰਕ ਸਮੱਸਿਆਵਾਂ ਲਈ ਵਿਜੇ ਬਾਬੂ ਨੇ ਮੇਰੀ ਬਹੁਤ ਮਦਦ ਕੀਤੀ ਪਰ ਇਸ ਆੜ ’ਚ ਮੇਰਾ ਸੈਕਸ ਸ਼ੋਸ਼ਣ ਵੀ ਕੀਤਾ। ਇਸ ਤੋਂ ਪਹਿਲਾਂ ਵਿਜੇ ਬਾਬੂ ਨੇ ਮੰਗਲਵਾਰ ਨੂੰ ਆਪਣੀ ਫੇਸਬੁੱਕ ਪੋਸਟ ’ਚ ਅਦਾਕਾਰਾ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ ਸੀ।

ਜਾਣਕਾਰੀ ਅਨੁਸਾਰ ਐਰਨਾਕੁਲਮ ਦੱਖਣੀ ਪੁਲਸ ਨੇ ਅਦਾਕਾਰਾ ਦਾ ਬਿਆਨ ਦਰਜ ਕਰਕੇ ਫ਼ਿਲਮ ਨਿਰਮਾਤਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਵਿਜੇ ਬਾਬੂ ਅਜੇ ਵਿਦੇਸ਼ ’ਚ ਹੈ ਤੇ ਪੁਲਸ ਸੰਮਨ ਭੇਜ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ। ਪੁਲਸ ਨੇ ਉਨ੍ਹਾਂ ਵਿਰੁੱਧ ਫੇਸਬੁੱਕ ਪੋਸਟ ’ਚ ਅਦਾਕਾਰਾ ਦੇ ਨਾਂ ਦਾ ਖ਼ੁਲਾਸਾ ਕਰਨ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News