ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਧਾਰਮਿਕ ਗੀਤ ''ਇਲਾਹੀ ਰੰਗੇ'' ਰਿਲੀਜ਼

Sunday, Dec 15, 2024 - 01:39 PM (IST)

ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਧਾਰਮਿਕ ਗੀਤ ''ਇਲਾਹੀ ਰੰਗੇ'' ਰਿਲੀਜ਼

ਜਲੰਧਰ (ਬਿਊਰੋ) : ਸੂਫ਼ੀ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕਾਂ ਦੀ ਸੂਚੀ 'ਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰਦੇ ਹਨ ਕਿ ਯੂਟਿਊਬ 'ਤੇ ਪਲ਼ਾਂ 'ਚ ਹੀ ਟ੍ਰੈਂਡ ਕਰਨ ਲੱਗ ਜਾਂਦੇ ਹਨ। ਸਾਫ ਸੁਥਰੀ ਤੇ ਭਾਵਪੂਰਨ ਸ਼ਬਦਾਵਲੀ ਦੇ ਗੀਤਾਂ ਕਰਕੇ ਸਰਤਾਜ ਨੂੰ ਪੰਜਾਬੀ ਗਾਇਕੀ ਦਾ ਨਾਇਕ ਮੰਨਿਆ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੂੰ ਪੰਜਾਬੀ ਗਾਇਕਾਂ ਦੀ ਲੜੀ 'ਚੋਂ ਸਭ ਨਾਲੋਂ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਗਾਇਕੀ 'ਚ ਪੱਛਮ ਤੇ ਆਧੁਨਿਕ ਸੰਗੀਤ ਨਾਲੋਂ ਪੰਜਾਬੀ ਲੋਕ ਸੰਗੀਤ, ਸੱਭਿਆਚਾਰ, ਸਮਾਜ ਅਤੇ ਕੁਦਰਤ ਦੁਆਲੇ ਹੀ ਰਚਨਾਵਾਂ ਕੀਤੀਆਂ ਹਨ। ਇਸ ਲਈ ਹੀ ਉਨ੍ਹਾਂ ਨੂੰ ਦੁਨੀਆਭਰ 'ਚ ਸੁਨਣ ਲਈ ਹਜ਼ਾਰਾਂ ਦੀ ਗਿਣਤੀ 'ਚ ਲੋਕ ਪੰਹੁਚਦੇ ਹਨ। ਉਨ੍ਹਾਂ ਦੀ ਆਵਾਜ਼ ਧੁਰ ਅੰਦਰ ਪਹੁੰਚ ਕੇ ਰੂਹ ਨੂੰ ਹਲੂਨਾ ਦਿੰਦੀ ਹੈ।

ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'

ਹਾਲ 'ਚ ਸਤਿੰਦਰ ਸਰਤਾਜ ਦਾ ਧਾਰਮਿਕ ਗੀਤ 'ਇਲਾਹੀ ਰੰਗੇ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਖ਼ੁਦ ਸਤਿੰਦਰ ਸਰਤਾਜ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਪ੍ਰੇਮ ਤੇ ਹਰਦੀਪ ਵਲੋਂ ਦਿੱਤਾ ਗਿਆ ਹੈ। ਇਸ ਧਾਰਮਿਕ ਗੀਤ ਦੇ ਸਾਰੰਗੀ ਹਰਪਿੰਦਰ ਕੰਗ ਜੀ ਹਨ ਅਤੇ ਤੁੰਬੀ ਦੀ ਧੁੰਨ ਜੈਲੀ ਮਨਜੀਤਪੁਰੀ, ਗੀਤ ਦਾ ਬੈਕਿੰਗ ਵੋਕਲ ਜੈਲੀ, ਲਾਡੀ ਤੇ ਗੁਰਦੀਪ ਨੇ ਸੰਭਾਲਿਆ ਹੈ। ਇਸ ਧਾਰਮਿਕ ਗੀਤ ਨੂੰ ਸੰਗੀਤਿਕਾ ਸਟੂਡੀਓ ਮੋਹਾਲੀ ਵਿਖੇ ਪੰਕਜ ਆਹੂਜਾ ਦੁਆਰਾ ਰਿਕਾਰਡ ਕੀਤਾ ਗਿਆ ਹੈ। 

ਦੱਸ ਦਈਏ ਕਿ ਸਤਿੰਦਰ ਸਰਤਾਜ 2025 ’ਚ ਆਪਣੇ ਖ਼ਾਸ ਟੂਰ ‘The Sphere of Eminence’ ਨਾਲ ਕੈਨੇਡਾ ਭਰ ਦੇ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਲਈ ਤਿਆਰ ਹਨ। ਲਾਈਵ ਨੇਸ਼ਨ ਦੇ ਨਾਲ ਸਾਂਝੇਦਾਰੀ ’ਚ ਪੇਸ਼ ਕੀਤੀ ਗਈ ਇਹ ਅਭੁੱਲ ਕੰਸਰਟ ਲੜੀ 6 ਸ਼ਹਿਰਾਂ– ਟੋਰਾਂਟੋ, ਵੈਨਕੂਵਰ, ਵਿਨੀਪੈੱਗ, ਕੈਲਗਰੀ, ਐਡਮੰਟਨ ਤੇ ਰੇਜੀਨਾ ’ਚ ਪ੍ਰਸ਼ੰਸਕਾਂ ਲਈ ਸਰਤਾਜ ਦੇ ਰੂਹਾਨੀ ਸੰਗੀਤ ਨੂੰ ਲਿਆਏਗੀ। ਟੂਰ ਇਕ ਬੇਮਿਸਾਲ ਅਨੁਭਵ ਦਾ ਵਾਅਦਾ ਕਰਦਾ ਹੈ, ਜੋ ਉਨ੍ਹਾਂ ਦੇ ਕਲਾਸਿਕ ਹਿੱਟ ਗੀਤਾਂ ਨੂੰ ਨਵੇਂ ਤੇ ਅਣ-ਰਿਲੀਜ਼ ਕੀਤੇ ਸੰਗੀਤ ਨਾਲ ਮਿਲਾਉਂਦਾ ਹੈ, ਜੋ ਦਰਸ਼ਕਾਂ ਨਾਲ ਇਕ ਗੂੜ੍ਹਾ ਸਬੰਧ ਬਣਾਉਂਦਾ ਹੈ। ‘The Sphere of Eminence’ ਕੈਨੇਡਾ ਦੀਆਂ ਕੁਝ ਸਭ ਤੋਂ ਮਸ਼ਹੂਰ ਥਾਵਾਂ ’ਤੇ ਹੋਵੇਗਾ, ਜਿਨ੍ਹਾਂ ’ਚ ਟੋਰਾਂਟੋ ਦਾ Scotiabank Arena, ਵੈਨਕੂਵਰ ਦਾ Rogers Arena ਤੇ ਵਿਨੀਪੈੱਗ ਦਾ Canada Life Center ਸ਼ਾਮਲ ਹਨ, ਜੋ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਤੇ ਕਦੇ ਨਾ ਭੁੱਲਣ ਵਾਲਾ ਅਨੁਭਵ ਪੇਸ਼ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

sunita

Content Editor

Related News