ਸਰਗੁਨ ਮਹਿਤਾ ਨੇ ''ਟਿੱਪ ਟਿੱਪ ਬਰਸਾ ਪਾਣੀ'' ਗਾਣੇ ''ਤੇ ਕੀਤਾ ਖੂਬਸੂਰਤ ਡਾਂਸ, ਵੀਡੀਓ ਵਾਇਰਲ
Thursday, Nov 25, 2021 - 01:52 PM (IST)

ਚੰਡੀਗੜ੍ਹ- ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੀਆਂ ਵੀਡੀਓਜ਼ ਅਤੇ ਰੀਲਸ ਬਣਾਉਂਦੀ ਰਹਿੰਦੀ ਹੈ। ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਬਾਲੀਵੁੱਡ ਫ਼ਿਲਮ ਦੇ ਮਸ਼ਹੂਰ ਗੀਤ ‘ਟਿੱਪ ਟਿੱਪ ਬਰਸਾ ਪਾਣੀ’ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ‘ਮੋਹਰਾ’ ਦਾ ਗੀਤ ਹੈ।
ਜਿਸ ਨੂੰ ਕਿ ਮੁੜ ਤੋਂ ਰਿਕ੍ਰਿਏਟ ਕੀਤਾ ਗਿਆ ਹੈ ਅਤੇ ਇਸ ਨੂੰ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਨੂੰ ‘ਸੂਰਿਆਵੰਸ਼ੀ’ ਫ਼ਿਲਮ ‘ਚ ਲਿਆ ਗਿਆ ਹੈ। ਸਰਗੁਨ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ।
ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਮਨਿੰਦਰ ਬੁੱਟਰ ਦੇ ਨਾਲ ਉਹ ਗੀਤ ‘ਲਾਰੇ’ ‘ਚ ਦਿਖਾਈ ਦਿੱਤੀ ਸੀ। ਜਦੋਂਕਿ ਹਾਰਡੀ ਸੰਧੂ ਦੇ ਨਾਲ ‘ਤਿੱਤਲੀਆਂ’ ਗੀਤ ‘ਚ ਨਜ਼ਰ ਆਈ ਸੀ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਸਰਗੁਨ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਸਰਗੁਨ ਮਹਿਤਾ ਜਲਦ ਹੀ ਕਈ ਪ੍ਰਾਜੈਕਟਸ ‘ਚ ਵਿਖਾਈ ਦੇਵੇਗੀ।
ਜਿਸ ‘ਚ ਮੁੱਖ ਤੌਰ ‘ਤੇ ‘ਸੌਕਣ ਸੌਂਕਣੇ’ ਫ਼ਿਲਮ ਮੁੱਖ ਤੌਰ ‘ਤੇ ਸ਼ਾਮਲ ਹੈ। ਇਸ ਫ਼ਿਲਮ ‘ਚ ਉਸ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਏਗੀ। ਹਾਲ ਹੀ ‘ਚ ਉਸ ਦੀ ਫ਼ਿਲਮ ‘ਕਿਸਮਤ -2’ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇਕ ਬਿਹਤਰੀਨ ਅਦਾਕਾਰ ਹਨ ਅਤੇ ਟੀਵੀ ਇੰਡਸਟਰੀ ਦੇ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ।