69ਵੇਂ ਫਿਲਮ ਫੇਅਰ ਐਵਾਰਡਜ਼: ਸਰਦਾਰ ਊਧਮ ਬੈਸਟ ਹਿੰਦੀ ਫ਼ਿਲਮ, RRR ਨੇ ਜਿੱਤੇ 7 ਐਵਾਰਡਜ਼

Thursday, Aug 24, 2023 - 11:57 PM (IST)

69ਵੇਂ ਫਿਲਮ ਫੇਅਰ ਐਵਾਰਡਜ਼: ਸਰਦਾਰ ਊਧਮ ਬੈਸਟ ਹਿੰਦੀ ਫ਼ਿਲਮ, RRR ਨੇ ਜਿੱਤੇ 7 ਐਵਾਰਡਜ਼

ਨਵੀਂ ਦਿੱਲੀ (ਭਾਸ਼ਾ)– ਫ਼ਿਲਮ ਉਦਯੋਗ ਦੀ ਸਰਵਸ਼੍ਰੇਸ਼ਠਤਾ ਨੂੰ ਪ੍ਰਦਰਸ਼ਿਤ ਕਰਦੇ 69ਵੇਂ ਫਿਲਮ ਫੇਅਰ ਐਵਾਰਡਾਂ ਦਾ ਐਲਾਨ ਹੋ ਗਿਆ ਹੈ। ਇਸ ਐਵਾਰਡ ਸਮਾਰੋਹ ’ਚ ਜਿਥੇ ਅੱਲੂ ਅਰਜੁਨ ਨੂੰ ‘ਪੁਸ਼ਪਾ’ ਲਈ ਬੈਸਟ ਅਭਿਨੇਤਾ ਦਾ ਐਵਾਰਡ ਮਿਲਿਆ, ਉਥੇ ਕ੍ਰਿਤੀ ਸਨਨ ਨੂੰ ‘ਮਿਮੀ’ ਅਤੇ ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਬੈਸਟ ਅਭਿਨੇਤਰੀ ਦਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਬੈਸਟ ਹਿੰਦੀ ਫਿਲਮ ਦਾ ਐਵਾਰਡ ‘ਸਰਦਾਰ ਊਧਮ ਸਿੰਘ’ ਨੇ ਜਿੱਤਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕਪੂਰਥਲਾ 'ਚ ਵਾਪਰੀ ਸ਼ਰਮਨਾਕ ਘਟਨਾ, 9 ਸਾਲਾ ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ

ਇਸ ਐਵਾਰਡ ਸੈਰੇਮਨੀ ’ਚ ਕਈ ਫਿਲਮਾਂ ਨੂੰ ਇਕ ਤੋਂ ਵੱਧ ਐਵਾਰਡ ਮਿਲੇ। ਫਿਲਮ ‘ਆਰ. ਆਰ. ਆਰ.’ ਨੂੰ ਕੁੱਲ 7 ਐਵਾਰਡ ਮਿਲੇ। ‘ਗੰਗੂਬਾਈ ਕਾਠੀਆਵਾੜੀ’ ਅਤੇ ‘ਸਰਦਾਰ ਊਧਮ ਸਿੰਘ’ ਨੂੰ 5-5 ਐਵਾਰਡ ਮਿਲੇ। ਉੱਧਰ ‘ਦਿ ਕਸ਼ਮੀਰ ਫਾਈਲਸ’ ਨੇ 2 ਐਵਾਰਡ ਜਿੱਤੇ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮ ‘ਰਾਕੇਟ੍ਰੀ : ਦਿ ਨੰਬੀ ਇਫੈਕਟ’ ਨੇ ਬੈਸਟ ਫੀਚਰ ਫਿਲਮ ਦਾ ਰਾਸ਼ਟਰੀ ਐਵਾਰਡ ਜਿੱਤਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News