ਮੁੜ ਛੀੜੀਆਂ ਸਾਰਾ-ਸ਼ੁਭਮਨ ਦੇ ਡੇਟ ਕਰਨ ਦੀਆਂ ਚਰਚਾਵਾਂ, ਹੋਟਲ ’ਚੋਂ ਬਾਹਰ ਆਉਂਦਿਆਂ ਦੀ ਵੀਡੀਓ ਵਾਇਰਲ

10/14/2022 1:44:49 PM

ਬਾਲੀਵੁੱਡ ਡੈਸਕ-  ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਕ੍ਰਿਕਟਰ ਸ਼ੁਭਮਨ ਗਿੱਲ ਵਿਚਕਾਰ ਡੇਟਿੰਗ ਦੀਆਂ ਖ਼ਬਰਾਂ ਚਰਚਾ ’ਚ ਹਨ। ਹਾਲਾਂਕਿ ਇਸ ਬਾਰੇ ਅਜੇ ਦੋਵਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹਾਲ ਹੀ ’ਚ ਸਾਰਾ-ਸ਼ੁਭਮਨ ਇਕ ਵਾਰ ਫ਼ਿਰ ਤੋਂ ਇਕੱਠੇ ਦੇਖਿਆ ਗਿਆ।

ਇਹ ਵੀ ਪੜ੍ਹੋ : ਕਰਵਾ ਚੌਥ ਮੌਕੇ ਸੋਨੂੰ ਸੂਦ ਨੇ ਔਰਤਾਂ ਨੂੰ ਦਿੱਤਾ ਅਜਿਹਾ ਤੋਹਫ਼ਾ, ਇਨ੍ਹਾਂ ਸੂਬਿਆਂ ’ਚ ਖੁੱਲ੍ਹਣਗੇ ਸਕਿੱਲ ਸੈਂਟਰ

ਖ਼ਬਰਾਂ ਮੁਤਾਬਕ ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਨੂੰ ਦਿੱਲੀ ’ਚ ਇਕੱਠੇ ਦੇਖਿਆ ਗਿਆ। ਸਾਹਮਣੇ ਆਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਅਤੇ ਸ਼ੁਭਮਨ ਇਕੱਠੇ ਦਿੱਲੀ ਦੇ ਇਕ ਹੋਟਲ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਸਮੇਂ ਦੋਵੇਂ ਕੈਜ਼ੂਅਲ ਪਹਿਰਾਵੇ ’ਚ ਸਨ। 

ਇਸ ਨੂੰ ਦੇਖਦਿਆਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰਾ ਅਤੇ ਸ਼ੁਭਮਨ ਨੂੰ ਫ਼ਲਾਈਟ ’ਚ ਇਕੱਠੇ ਦੇਖਿਆ ਗਿਆ ਸੀ। ਸਾਰਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਸਾਰਾ ਅਲੀ ਖ਼ਾਨ ਜਹਾਜ਼ ’ਚ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿੱਚਵਾ ਰਹੀ ਹੈ। ਸੈਲਫ਼ੀ ਲੈਣ ਤੋਂ ਬਾਅਦ ਸਾਰਾ ਫ਼ਲਾਈਟ ’ਚ ਸ਼ੁਭਮਨ ਗਿੱਲ ਦੇ ਕੋਲ ਬੈਠ ਜਾਂਦੀ ਹੈ।

ਇਹ ਵੀ ਪੜ੍ਹੋ : ਕੈਮਰਾਮੈਨਜ਼ ਵੱਲੋਂ ਬਜ਼ੁਰਗਾਂ ਨੂੰ ਧੱਕਾ ਦੇਣ ਦੇ ਭੜਕੀ ਕਿਆਰਾ ਅਡਵਾਨੀ, ਦੇਖੋ ਵੀਡੀਓ

ਦੱਸ ਦੇਈਏ ਸਾਰਾ ਅਤੇ ਸ਼ੁਭਮਨ ਦੀ ਡੇਟਿੰਗ ਦੀਆਂ ਖ਼ਬਰਾਂ ਉਦੋਂ ਸਾਹਮਣੇ ਆਈਆਂ ਜਦੋਂ ਦੋਵਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ ’ਚ ਇਕੱਠੇ ਡਿਨਰ ਕਰਦੇ ਦੇਖਿਆ ਗਿਆ ਸੀ। ਉਸ ਸਮੇਂ ਵੀ ਸਾਰਾ ਅਤੇ ਸ਼ੁਭਮਨ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋਈ ਸੀ। 


Shivani Bassan

Content Editor

Related News