ਸੋਫੇ ''ਤੇ ਬੈਠ ਸਪਨਾ ਚੌਧਰੀ ਨੇ ਦਿਖਾਇਆ ਧਾਕੜ ਅੰਦਾਜ਼ (ਵੀਡੀਓ)

Saturday, Apr 09, 2022 - 12:03 PM (IST)

ਸੋਫੇ ''ਤੇ ਬੈਠ ਸਪਨਾ ਚੌਧਰੀ ਨੇ ਦਿਖਾਇਆ ਧਾਕੜ ਅੰਦਾਜ਼ (ਵੀਡੀਓ)

ਮੁੰਬਈ- 'ਹਰਿਆਣਵੀ ਕੁਈਨ' ਆਖੀ ਜਾਣ ਵਾਲੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਆਪਣੇ ਹੀ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਜ਼ਬਰਦਸਤ ਲੁੱਕ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਨੂੰ ਇੰਪ੍ਰੈਸ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਇਕ ਧਾਕੜ ਅੰਦਾਜ਼ ਵਾਲਾ ਵੀਡੀਓ ਸਾਂਝਾ ਕੀਤਾ ਹੈ, ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਿਆ ਹੈ। ਦੇਖੋ ਵੀਡੀਓ...

PunjabKesari
ਇਸ ਵੀਡੀਓ 'ਚ ਸਪਨਾ ਚੌਧਰੀ ਨਾਲ ਸੋਫੇ 'ਤੇ ਪੂਰੇ ਠਾਠ ਨਾਲ ਬੈਠੀ 'ਕੱਲ ਕਯਾ ਹੋ ਕਿਸਨੇ ਜਾਣਾ' ਗਾਣੇ 'ਤੇ ਅਦਾਕਾਰੀ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਲੁੱਕ ਦੇਖਦੇ ਹੀ ਬਣ ਰਹੀ ਹੈ। ਰੈੱਡ ਸੂਟ ਦੇ ਨਾਲ ਗੋਲਡਨ ਦੁਪੱਟਾ ਵਾਲਾਂ 'ਤੇ ਪਰਾਂਦਾ ਲਗਾਏ ਸਪਨਾ ਚੌਧਰੀ ਲਾਜਵਾਬ ਲੱਗ ਰਹੀ ਹੈ। 
ਇਕ ਲੱਤ 'ਤੇ ਦੂਜੀ ਲੱਤ ਰੱਖ ਬੈਠੀ ਸਿੰਗਰ ਦਾ ਇਹ ਅੰਦਾਜ਼ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਉਹ ਵੀਡੀਓ ਸਾਂਝੀ ਕਰ ਸਪਨਾ ਨੇ ਕੈਪਸ਼ਨ 'ਤੇ ਲਿਖਿਆ-'ਜੀਓ ਔਰ ਜੀਨੇ ਦੋ...

PunjabKesari
ਪ੍ਰਸ਼ੰਸਕ ਹਸੀਨਾ ਦੀ ਇਸ ਵੀਡੀਓ 'ਤੇ ਖੂਬ ਲਾਈਕ ਬਰਸਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 


ਦੱਸ ਦੇਈਏ ਕਿ ਕੁਝ ਸਮਾਂ ਪਹਿਲੇ ਲਾਈਵ ਸ਼ੋਅ ਦੌਰਾਨ ਸਪਨਾ ਚੌਧਰੀ ਦੀ ਤਬੀਅਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਇਸ ਤੋਂ ਬਾਅਦ ਗਾਇਕ ਨੇ ਥੋੜੇ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਹੁਣ ਇਹ ਬਿਲਕੁੱਲ ਠੀਕ ਹੈ ਅਤੇ ਇੰਟਰਨੈੱਟ 'ਤੇ ਵੀ ਪਹਿਲੇ ਦੀ ਤਰ੍ਹਾਂ ਐਕਟਿਵ ਹੋ ਗਈ ਹੈ।


author

Aarti dhillon

Content Editor

Related News