ਸਪਨਾ ਚੌਧਰੀ ਦੀਆਂ ਨਸ਼ੀਲੀਆਂ ਅੱਖਾਂ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ, ਵੀਡੀਓ ਹੋਈ ਵਾਇਰਲ

Monday, May 31, 2021 - 06:18 PM (IST)

ਸਪਨਾ ਚੌਧਰੀ ਦੀਆਂ ਨਸ਼ੀਲੀਆਂ ਅੱਖਾਂ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ, ਵੀਡੀਓ ਹੋਈ ਵਾਇਰਲ

ਮੁੰਬਈ : ਹਰਿਆਣੇ ਦੀ ਮਸ਼ਹੂਰ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਨੇ ਆਪਣੀ ਸਖ਼ਤ ਮਿਹਨਤ ਨਾਲ ਘਰ-ਘਰ ਵਿੱਚ ਆਪਣੀ ਸ਼ਾਨਦਾਰ ਪਛਾਣ ਬਣਾਈ ਹੈ। ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਧੂਮ ਮਚਾਉਣ ਵਾਲੀ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਦੀ ਲਿਸਟ ਦਿਨੋਂ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਉਸ ਦੇ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਸਪਨਾ ਦੇ ਗਾਣਿਆਂ ਦੀ ਉਡੀਕ ਕਰਦੇ ਹਨ। ਇਸ ਕਾਰਨ ਸਪਨਾ ਦੇ ਗਾਣੇ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਦੌਰਾਨ ਉਸ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਈ ਹੈ ਜਿਸ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਵੀਡੀਓ ਵਿਚ ਸਪਨਾ ਚੌਧਰੀ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ। ਉਹ ਆਪਣੀਆਂ ਨਸ਼ੀਲੀਆਂ ਅੱਖਾਂ ਨਾਲ ਪ੍ਰਸ਼ੰਸਕਾਂ ਨੂੰ ਪਾਗਲ ਬਣਾ ਰਹੀ ਹੈ। ਇਸ ਵੀਡੀਓ ਵਿਚ ਉਸ ਨੇ ਗੁਲਾਬੀ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਭਾਰੀ ਗਹਿਣੇ ਪਹਿਨੇ ਹੋਏ ਹਨ। ਉਸ ਨੇ ਅੱਖਾਂ ਵਿਚ ਲੈਨਜ਼ ਲਗਾਏ ਹਨ ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਸਪਨਾ ਇਸ ਅਵਤਾਰ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਸਪਨਾ ਇਸ ਵੀਡੀਓ ਵਿਚ ਵੱਖ-ਵੱਖ ਤਰੀਕਿਆਂ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਪਨਾ ਚੌਧਰੀ ਨੇ ਲਿਖਿਆ ਕਿ ਆਂਖ ਸੇ ਨਸ਼ੀਲੀ ਮੇਰੀ" ਇਸ ਤੋਂ ਪਹਿਲਾਂ ਸਪਨਾ ਨੇ ਆਪਣੀ ਇੱਕ ਹੋਰ ਪੋਸਟ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਸਪਨਾ ਦੁਆਰਾ ਸ਼ੇਅਰ ਕੀਤੀ ਇਸ ਵੀਡੀਓ ਵਿਚ ਉਸ ਦੇ ਦੋ ਰੂਪ ਦਿਖਾਈ ਦੇ ਰਹੇ ਹਨ, ਇੱਕ ਹੁਣ ਤੋਂ ਅਤੇ ਇੱਕ ਉਸ ਸਮੇਂ ਦਾ ਜਦੋਂ ਸਪਨਾ ਚੌਧਰੀ ਸਟੇਜ ਸ਼ੋਅ ਕਰਦੀ ਸੀ। ਇਸ ਵੀਡੀਓ ਵਿਚ ਇੱਕ ਡਾਇਲਾਗ ਵੀ ਸੁਣਾਈ ਦਿੰਦਾ ਹੈ, ਜਿਸ ਵਿਚ ਕਿਹਾ ਗਿਆ ਹੈ, 'ਯੇ ਅਪੁਨ ਕਾ ਔਕਾਤ ਹੈ, ਇਨਸਾਨ ਕੋ ਕਭੀ ਅਪਨਾ ਔਕਾਤ ਨਹੀਂ ਭੂਲਨਾ ਚਾਹੀਏ'।

PunjabKesari

ਉੱਥੇ ਹੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਪਨਾ ਨੇ ਕੈਪਸ਼ਨ 'ਚ ਲਿਖਿਆ,'ਅਸੀਂ ਨਹੀਂ ਭੁੱਲਿਆ ਤੇ ਨਾ ਹੀ ਕਦੇ ਭੁੱਲਾਂਗੇ'। ਜ਼ਿਕਰਯੋਗ ਹੈ ਕਿ ਇੱਕ ਇੰਟਰਵਿਊ 'ਚ ਸਪਨਾ ਚੌਧਰੀ ਨੇ ਕਿਹਾ ਸੀ ਕਿ ਉਹ ਜਲਦੀ ਹੀ ਆਪਣੇ ਚੈਨਲ 'ਤੇ ਹਰਿਆਣਵੀ ਵੈੱਬ ਸੀਰੀਜ਼ ਲੈ ਕੇ ਆਵੇਗੀ। ਉਹ ਇਸ ਵੈੱਬ ਸੀਰੀਜ਼ ਵਿਚ ਅਭਿਨੈ ਕਰਦੀ ਵੀ ਨਜ਼ਰ ਆਵੇਗੀ। ਦੱਸ ਦੇਈਏ ਕਿ ਹੁਣ ਤੱਕ ਸਪਨਾ ਨੇ ਆਪਣੇ ਯੂ-ਟਿਊਬ ਚੈਨਲ 'ਤੇ ਤਿੰਨ ਗਾਣੇ ਜਾਰੀ ਕੀਤੇ ਹਨ।


author

Aarti dhillon

Content Editor

Related News