ਮਸ਼ਹੂਰ ਡਾਂਸਰ ਨਾਲ ਸਟੇਜ 'ਤੇ ਵਿਅਕਤੀ ਨੇ ਕੀਤੀ ਗੰਦੀ ਹਰਕਤ
Saturday, Jan 04, 2025 - 09:28 AM (IST)
ਮੁੰਬਈ- ਸਪਨਾ ਚੌਧਰੀ ਨੂੰ ਹਰਿਆਣਾ ਦੀ ਜਾਨ ਕਿਹਾ ਜਾਂਦਾ ਹੈ। ਸਪਨਾ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਦੇਸੀ ਕੁਈਨ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਆਪਣੇ ਡਾਂਸ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾਉਂਦੀ ਹੈ। ਸਪਨਾ ਦੇ ਡਾਂਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਨਵਾਂ ਹੋਵੇ ਜਾਂ ਪੁਰਾਣਾ, ਸਪਨਾ ਦਾ ਹਰ ਵੀਡੀਓ ਲੋਕਾਂ 'ਚ ਮਸ਼ਹੂਰ ਰਹਿੰਦਾ ਹੈ। ਹੁਣ ਹਾਲ ਹੀ 'ਚ ਸਪਨਾ ਦਾ ਵੀਡੀਓ ਵਾਇਰਲ ਹੋਇਆ ਹੈ।
ਇਹ ਵੀ ਪੜ੍ਹੋ-ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਕਿਹਾ ਮੈਂ 7 ਦਿਨ...
ਸਪਨਾ ਨਾਲ ਹੋਈ ਗੰਦੀ ਹਰਕਤ
ਦਰਅਸਲ 'ਚ ਸਪਨਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਪਨਾ ਦਾ ਸਟਾਈਲ ਅਤੇ ਉਸ ਦਾ ਡਾਂਸ ਦੋਵੇਂ ਹੀ ਦੇਖਣ ਯੋਗ ਹਨ। ਉਸ ਦੇ ਡਾਂਸ ਨੂੰ ਦੇਖਣ ਲਈ ਬੁੱਢੇ ਅਤੇ ਜਵਾਨ ਹਰ ਕੋਈ ਬੇਤਾਬ ਨਜ਼ਰ ਆਉਂਦਾ ਹੈ। ਹਾਲਾਂਕਿ, ਪ੍ਰਦਰਸ਼ਨ ਦੇ ਵਿਚਕਾਰ, ਇੱਕ ਵਿਅਕਤੀ ਸਟੇਜ 'ਤੇ ਸਪਨਾ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਆਦਮੀ 'ਤੇ ਗੁੱਸਾ ਕਰਦੀ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਸਪਨਾ ਨੇ ਇੰਝ ਸਿਖਾਇਆ ਸਬਕ
ਸਪਨਾ ਦੇ ਇਸ ਡਾਂਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਸਟੇਜ 'ਤੇ ਪੂਰੇ ਜੋਸ਼ ਨਾਲ ਡਾਂਸ ਕਰ ਰਹੀ ਹੈ। ਫਿਰ ਅਚਾਨਕ ਇੱਕ ਵਿਅਕਤੀ ਆਉਂਦਾ ਹੈ ਅਤੇ ਸਪਨਾ ਦੇ ਸੂਟ ਦੇ ਅੰਦਰ ਆਪਣਾ ਹੱਥ ਪਾ ਦਿੰਦਾ ਹੈ ਅਤੇ ਨੋਟ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ। ਹਾਲਾਂਕਿ ਸਪਨਾ ਚੌਧਰੀ ਸਟੇਜ 'ਤੇ ਅਸਹਿਜ ਮਹਿਸੂਸ ਕਰ ਰਹੀ ਸੀ ਪਰ ਉਸਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਅਤੇ ਵਿਅਕਤੀ ਨੂੰ ਅਜਿਹੀਆਂ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਿਆ ਕਿ ਉਸ ਦਾ ਪ੍ਰਤੀਕਰਮ ਦੇਖ ਕੇ ਉਹ ਵਿਅਕਤੀ ਡਰ ਗਿਆ ਅਤੇ ਤੁਰੰਤ ਸਟੇਜ ਤੋਂ ਭੱਜ ਗਿਆ। ਸਪਨਾ ਨਾਲ ਅਜਿਹੀਆਂ ਘਟਨਾਵਾਂ ਕਈ ਵਾਰ ਹੋ ਚੁੱਕੀਆਂ ਹਨ। ਸਪਨਾ ਚੌਧਰੀ ਨੂੰ ਸਟੇਜ ਸ਼ੋਅ ਦੌਰਾਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੇ ਤਾਅਨੇ-ਮਿਹਣਿਆਂ ਦੇ ਨਾਲ-ਨਾਲ ਉਸ ਨੂੰ ਕਈ ਵਾਰ ਇਸ ਤਰ੍ਹਾਂ ਦੇ ਦੁਰਵਿਵਹਾਰ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8