ਸੰਜੇ ਲੀਲਾ ਭੰਸਾਲੀ ਨੇ ਦੱਸੀ ਵਜ੍ਹਾ, ਕਿਉਂ ਸਲਮਾਨ ਨਾਲ ਨਹੀਂ ਕਰਦੇ ਕੰਮ

Friday, Mar 04, 2022 - 03:57 PM (IST)

ਸੰਜੇ ਲੀਲਾ ਭੰਸਾਲੀ ਨੇ ਦੱਸੀ ਵਜ੍ਹਾ, ਕਿਉਂ ਸਲਮਾਨ ਨਾਲ ਨਹੀਂ ਕਰਦੇ ਕੰਮ

ਮੁੰਬਈ (ਬਿਊਰੋ)– ਸੰਜੇ ਲੀਲਾ ਭੰਸਾਲੀ ਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਦੀ ਖਵਾਹਿਸ਼ ਹੈ ਕਿ ਦੋਵੇਂ ਇਕੱਠੇ ਕੰਮ ਕਰਨ। ਦੋਵਾਂ ਨੇ ਸਾਲ 1999 ਤੋਂ ਬਾਅਦ ਇਕੱਠਿਆਂ ਕੰਮ ਨਹੀਂ ਕੀਤਾ। ਅਜਿਹੀਆਂ ਖ਼ਬਰਾਂ ਸਨ ਕਿ ਸਲਮਾਨ ਖ਼ਾਨ ਤੇ ਸੰਜੇ ਲੀਲਾ ਭੰਸਾਲੀ ਨੇ ‘ਇਨਸ਼ਾ ਅੱਲ੍ਹਾ’ ਲਈ ਇਕ-ਦੂਜੇ ਨਾਲ ਹੱਥ ਮਿਲਾਇਆ ਹੈ।

ਹਾਲਾਂਕਿ ਬਾਅਦ ’ਚ ਦੱਸਿਆ ਗਿਆ ਕਿ ਸਲਮਾਨ ਖ਼ਾਨ ਇਸ ਫ਼ਿਲਮ ’ਚ ਕੰਮ ਨਹੀਂ ਕਰ ਰਹੇ ਹਨ। ਇਸ ਦੇ ਪਿੱਛੇ ਵਜ੍ਹਾ ਅਜੇ ਤਕ ਪਤਾ ਨਹੀਂ ਲੱਗੀ ਹੈ। ਉਸ ਤੋਂ ਬਾਅਦ ਫ਼ਿਲਮ ਵੀ ਬੰਦ ਕਰ ਦਿੱਤੀ ਗਈ। ਸੰਜੇ ਲੀਲਾ ਭੰਸਾਲੀ ਆਪਣੀ ਇਸ ਫ਼ਿਲਮ ’ਚ ਆਲੀਆ ਨੂੰ ਲੈਣ ਵਾਲੇ ਸਨ ਪਰ ਉਨ੍ਹਾਂ ਨਾਲ ‘ਗੰਗੂਬਾਈ ਕਾਠੀਆਵਾੜੀ’ ਬਣਾ ਕੇ ਰਿਲੀਜ਼ ਵੀ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਹੁਣ ਹਾਲ ਹੀ ’ਚ ਸੰਜੇ ਲੀਲਾ ਭੰਸਾਲੀ ਨੇ ਦੱਸਿਆ ਹੈ ਕਿ ਕੀ ਕਾਰਨ ਹੈ ਕਿ ਦੋਵੇਂ ਇਕੱਠੇ ਕੰਮ ਨਹੀਂ ਕਰ ਪਾ ਰਹੇ ਹਨ। ਸਲਮਾਨ ਖ਼ਾਨ ਨੇ ਸਾਲ 1996 ’ਚ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਖਾਮੋਸ਼ੀ’ ’ਚ ਕੰਮ ਕੀਤਾ ਸੀ। ਇਸ ਤੋਂ ਬਾਅਦ 1999 ’ਚ ‘ਹਮ ਦਿਲ ਦੇ ਚੁਕੇ ਸਨਮ’ ’ਚ ਇਸ ਜੋੜੀ ਨੇ ਧਮਾਲ ਮਚਾਈ।

ਕਈ ਰਿਪੋਰਟਾਂ ’ਚ ਅਜਿਹਾ ਕਿਹਾ ਗਿਆ ਹੈ ਕਿ ਸਲਮਾਨ ਤੇ ਸੰਜੇ ’ਚ ਕ੍ਰਿਏਟਿਵ ਡਿਫਰੈਂਸਿਜ਼ ਹਨ। ਹਾਲਾਂਕਿ ਸੰਜੇ ਲੀਲਾ ਭੰਸਾਲੀ ਨੇ ਕਿਹਾ ਕਿ ਸਲਮਾਨ ਤੇ ਉਹ ਹੁਣ ਵੀ ਚੰਗੇ ਦੋਸਤ ਹਨ। ਇਕੱਠਿਆਂ ਫ਼ਿਲਮਾਂ ਕਰਨੀਆਂ ਹਨ ਜਾਂ ਨਹੀਂ, ਇਹ ਉਨ੍ਹਾਂ ਨੇ ਸਲਮਾਨ ’ਤੇ ਛੱਡ ਰੱਖਿਆ ਹੈ। ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਸੰਜੇ ਨੇ ਦੱਸਿਆ ਕਿ ਉਹ ਸਲਮਾਨ ਨਾਲ ‘ਪਦਮਾਵਤ’ ਤੋਂ ਬਾਅਦ ਤੋਂ ਹੀ ਕੰਮ ਕਰਨਾ ਚਾਹੁੰਦੇ ਹਨ ਪਰ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਗੱਲ ਨਹੀਂ ਬਣੀ। ਇਨਸਾਨ ਦੇ ਰੂਪ ’ਚ ਅਸੀਂ ਸਾਰੇ ਬਦਲਦੇ ਹਾਂ। ਸਲਮਾਨ ਵੀ ਬਦਲ ਚੁੱਕੇ ਹਨ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਮੈਂ ਬਦਲ ਗਿਆ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News