ਸੰਜੇ ਲੀਲਾ ਭੰਸਾਲੀ ਨੇ ਆਪਣਾ ਮਿਊਜ਼ਿਕ ਲੇਬਲ ‘ਭੰਸਾਲੀ ਮਿਊਜ਼ਿਕ’ ਕੀਤਾ ਲਾਂਚ
Friday, Mar 08, 2024 - 01:56 PM (IST)

ਮੁੰਬਈ - ਸੰਜੇ ਲੀਲਾ ਭੰਸਾਲੀ, ਜੋ ਆਪਣੀ ਸਿਨੇਮੈਟਿਕ ਮਾਸਟਰਪੀਸ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਨੇ ਹੁਣ ਆਪਣਾ ਮਿਊਜ਼ਿਕ ਲੇਬਲ ‘ਭੰਸਾਲੀ ਮਿਊਜ਼ਿਕ’ ਲਾਂਚ ਕੀਤਾ ਹੈ। ਸੰਜੇ ਲੀਲਾ ਭੰਸਾਲੀ ਦਾ ਨਾਂ ਭਾਰਤੀ ਸਿਨੇਮਾ ’ਚ ਆਕਰਸ਼ਕ ਕਹਾਣੀਆਂ ਤੇ ਸੁੰਦਰ ਸੰਗੀਤ ਨਾਲ ਜੁੜਿਆ ਰਿਹਾ ਹੈ। ਹੁਣ ਉਨ੍ਹਾਂ ਦੇ ਨਾਂ ’ਤੇ ‘ਭੰਸਾਲੀ ਮਿਊਜ਼ਿਕ’ ਲੇਬਲ ਵੀ ਹੈ, ਜਿੱਥੇ ਉਹ ਸੰਗੀਤ ਦੀ ਦੁਨੀਆ ’ਚ ਆਪਣੀ ਰਚਨਾਤਮਕ ਸ਼ਕਤੀ ਨੂੰ ਉਤਸ਼ਾਹਿਤ ਕਰਨਗੇ ਤੇ ਆਪਣੀਆਂ ਫਿਲਮਾਂ ਨੂੰ ਹੋਰ ਯਾਦਗਾਰ ਬਣਾਉਣ ਲਈ ਐਲਬਮਾਂ ਲਈ ਦਿਲ ਜਿੱਤਣ ਵਾਲਾ ਮਿਊਜ਼ਿਕ ਬਣਾਉਣ ਲਈ ਕਈ ਸਮਰੱਥ ਸੰਗੀਤਕਾਰਾਂ ਤੇ ਕਲਾਕਾਰਾਂ ਨਾਲ ਸਹਿਯੋਗ ਕਰਨਗੇ।
ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਕਦੇ ਅਸਫਲ ਨਹੀਂ ਹੁੰਦੀਆਂ ਹਨ ਤੇ ਇਸ ਦੇ ਪਿੱਛੇ ਦਾ ਕਾਰਨ ਕਹਾਣੀ ਨੂੰ ਮਜ਼ਬੂਤ ਕਰਨ ਵਾਲਾ ਸੰਗੀਤ ਹੈ। ਭਾਵੇਂ ਅਸੀਂ ‘ਦੀਵਾਨੀ ਮਸਤਾਨੀ’ ਦੀ ਸ਼ਾਨ ਦੀ ਗੱਲ ਕਰੀਏ ਜਾਂ ‘ਬਲੈਕ’ ਦੀ ਭਾਵਨਾਤਮਕ ਧੁਨ ਦੀ। ਭੰਸਾਲੀ ਦੇ ਗੀਤ ਜਜ਼ਬਾਤਾਂ ਨਾਲ ਭਰੇ ਹੋਏ ਹਨ, ਜੋ ਉਨ੍ਹਾਂ ਦੀਆਂ ਫਿਲਮਾਂ ਦੇ ਹਰ ਪਹਿਲੂ ’ਚ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸਮਾਈਲ ਦਰਬਾਰ, ਮੋਂਟੀ ਸ਼ਰਮਾ ਤੇ ਆਪਣੇ ਵਰਗੇ ਪ੍ਰਤਿਭਾਸ਼ਾਲੀ ਸੰਗੀਤਕਾਰਾਂ ਨਾਲ ਉਨ੍ਹਾਂ ਦੀ ਸਾਂਝੇਦਾਰੀ ਨਾਲ ਹਿੰਦੀ ਸਿਨੇਮਾ ’ਚ ਕੁਝ ਵਧੀਆ ਤੇ ਸੁੰਦਰ ਟਰੈਕ ਦਿੱਤੇ ਹਨ।