ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ ਸੰਜੇ ਦੱਤ, ਜਾਣੋ ਵਜ੍ਹਾ

Thursday, Sep 29, 2022 - 02:27 PM (IST)

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ ਸੰਜੇ ਦੱਤ, ਜਾਣੋ ਵਜ੍ਹਾ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਪ੍ਰਸ਼ੰਸਕ ਅਦਾਕਾਰ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕਰਦੇ ਹਨ। ਦੱਸ ਦੇਈਏ ਸੰਜੇ ਦੱਤ ਦੀ ਜ਼ਿੰਦਗੀ ’ਤੇ ਬਾਇਓਪਿਕ ਵੀ ਬਣੀ ਹੈ, ਜਿਸ ’ਚ ਰਣਬੀਰ ਕਪੂਰ ਮੁੱਖ ਭੂਮਿਕਾ ’ਚ ਸਨ। ਇਸ ਦੇ ਨਾਲ ਸੰਜੇ ਦੱਤ ਵੀ ਇਕ ਬਾਇਓਪਿਕ ’ਚ ਕੰਮ ਕਰਨਾ ਚਾਹੁੰਦੇ ਹਨ, ਇਸ ਬਾਰੇ ਅਦਾਕਾਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੱਸਿਆ  ਹੈ। 

ਇਹ ਵੀ ਪੜ੍ਹੋ : ਤਮੰਨਾ ਭਾਟੀਆ ਨੇ ਗਾਊਨ ’ਚ ਮਚਾਈ ਤਬਾਹੀ, ਤਸਵੀਰਾਂ ’ਚ ਦੇ ਰਹੀ ਕਿਲਰ ਪੋਜ਼

ਦੱਸ ਦੇਈਏ ਕਿ ਸੰਜੇ ਦੱਸ ਆਪਣੀ ਇਕ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਕਪਿਲ ਸ਼ਰਮਾ ਸ਼ੋਅ ਪਹੁੰਚੇ ਸੀ। ਜਿਸ ਦੌਰਾਨ ਕਪਿਲ ਸ਼ਰਮਾ ਨੇ ਸੰਜੇ ਦੱਤ ਨੂੰ ਪੁੱਛਿਆ ਸੀ ਕਿ ਜੇਕਰ ਉਹ ਕਿਸੇ ਇਕ ਵਿਅਕਤੀ ਦੀ ਬਾਇਓਪਿਕ ਬਣਾਉਣਾ ਚਾਹੁੰਦੇ ਹਨ ਤਾਂ ਕਿਸਦੀ ਬਣਾਉਣਗੇ। ਇਸ ’ਤੇ ਸੰਜੇ ਦੱਤ ਨੇ ਜਵਾਬ ਦਿੰਦੇ  ਹੋਏ ਕਿਹਾ ਕਿ ‘ਡੋਨਾਲਡ ਟਰੰਪ ਦੀ, ਉਹ ਇਕ ਬਿੰਦਾਸ ਆਦਮੀ ਹੈ, ਕੁਝ ਵੀ ਬੋਲਦਾ ਹੈ।’ 

ਸੰਜੇ  ਦੱਤ ਹਮੇਸ਼ਾ ਹੀ ਸੁਰਖੀਆਂ ’ਚ ਛਾਏ ਰਹਿੰਦੇ ਹਨ। ਉਹ ਆਪਣੇ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਸੰਜੇ ਦੱਤ ਨੇ ਹਿੰਦੀ ਸਿਨੇਮਾ ਨੂੰ ਕਈ ਦਮਦਾਰ ਫ਼ਿਲਮਾਂ ਜਿਵੇਂ ਹਸੀਨਾ ਮਾਨ ਜਾਏਗੀ, ਖਲਨਾਇਕ, ਹਥਿਆਰ, ਜੀਵਾ, ਮੇਰਾ ਹੱਕ, ਈਮਾਨਦਾਰ, ਇਨਾਮ ਦਸ ਹਜ਼ਾਰ, ਹਮ ਭੀ ਇਨਸਾਨ ਹੈ, ਕੇ.ਜੀ.ਐੱਫ਼2 ਵਰਗੀਆਂ ਫ਼ਿਲਮਾਂ ਦਿੱਤੀਆਂ ਹਨ। 

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਨਾਲ ਮਨਾਇਆ ਜਨਮਦਿਨ, ਡਰੈੱਸ ’ਚ ਲੱਗ ਰਹੀ ਕਿਲਰ

ਦੱਸ ਦੇਈਏ ‘ਦਿ ਕਪਿਲ ਸ਼ਰਮਾ ਸ਼ੋਅ’ ਸੋਨੀ ਟੀਵੀ ’ਤੇ 10 ਸਤੰਬਰ ਤੋਂ ਹਰ ਸ਼ਨੀਵਾਰ-ਐਤਵਾਰ ਰਾਤ 9.30 ਵਜੇ ਟੈਲੀਕਾਸਟ ਕੀਤਾ ਜਾਂਦਾ ਹੈ। ਇਸ ਵਾਰ ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ, ਸ੍ਰਿਸ਼ਟੀ ਰੋਡੇ ਅਤੇ ਕ੍ਰਿਸ਼ਨਾ ਅਭਿਸ਼ੇਕ ਕੁਝ ਹੋਰ ਅਦਾਕਾਰਾਂ ਦੇ ਨਾਲ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। 


author

Shivani Bassan

Content Editor

Related News