ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ ਪਾਰ, ਮੋਨੋਕਿਨੀ 'ਚ ਸਾਂਝੀ ਕੀਤੀ ਤਸਵੀਰ

Sunday, Dec 12, 2021 - 01:53 PM (IST)

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ ਪਾਰ, ਮੋਨੋਕਿਨੀ 'ਚ ਸਾਂਝੀ ਕੀਤੀ ਤਸਵੀਰ

ਮੁੰਬਈ : ਬਾਲੀਵੁੱਡ ਅਦਾਕਾਰ ਸੰਜੈ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਨੇ ਬਾਲੀਵੁੱਡ ’ਚ ਕਦਮ ਤਾਂ ਨਹੀਂ ਰੱਖਿਆ ਪਰ ਉਸ ਦੀ ਫੈਨ ਫੋਲੋਇੰਗ ਕਿਸੀ ਸੁਪਰਸਟਾਰ ਤੋਂ ਘੱਟ ਨਹੀਂ। ਤ੍ਰਿਸ਼ਾਲਾ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਵਿਚਕਾਰ ਕਾਫੀ ਪ੍ਰਸਿੱਧੀ ਹੈ। ਉਹ ਅਕਸਰ ਹੀ ਆਪਣੀਆਂ ਫੋਟੋਜ਼ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਤ੍ਰਿਸ਼ਾਲਾ ਆਪਣੀ ਨਿੱਜੀ ਜ਼ਿੰਦਗੀ ਅਤੇ ਮਾਨਤਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਆਏ ਦਿਨ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ।

PunjabKesari
ਹਾਲ ਹੀ 'ਚ ਤ੍ਰਿਸ਼ਾਲਾ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤ੍ਰਿਸ਼ਾਲਾ ਹੌਟ ਅਵਤਾਰ 'ਚ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਤ੍ਰਿਸ਼ਾਲਾ ਨੇ ਲਿਖਿਆ, 'ਨੀਡ ਏ ਬ੍ਰੇਕ'। ਤ੍ਰਿਸ਼ਾਲਾ ਬਲੈਕ ਮੋਨੋਕਿਨੀ 'ਚ ਕਾਫੀ ਕਿਲਰ ਪੋਜ਼ ਦੇ ਰਹੀ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤਸਵੀਰ ਫੈਨ ਪੇਜ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari
ਦਰਅਸਲ ਹਾਲ ਹੀ 'ਚ ਤ੍ਰਿਸ਼ਾਲਾ ਨੇ ਸੋਸ਼ਲ ਮੀਡੀਆ 'ਤੇ ਇਕ ਆਸਕ ਮੀ ਐਨੀਥਿੰਗ ਸੈਸ਼ਨ ਕੀਤਾ, ਜਿਸ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਸੰਜੇ ਦੱਤ ਦੀ ਧੀ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਤ੍ਰਿਸ਼ਾਲਾ ਦੇ ਆਪਣੇ ਸੁਪਰਸਟਾਰ ਪਿਤਾ ਨਾਲ ਆਪਣੀ ਮਤਰੇਈ ਮਾਂ ਨਾਲ ਸਬੰਧਾਂ ਨੇ ਸਾਰੇ ਜਵਾਬ ਕਾਫ਼ੀ ਬੇਮਿਸਾਲ ਢੰਗ ਨਾਲ ਦਿੱਤੇ।

PunjabKesari
ਵਿਆਹ ਦੇ ਸਵਾਲ 'ਤੇ ਤ੍ਰਿਸ਼ਾਲਾ ਨੇ ਜੋ ਜਵਾਬ ਦਿੱਤਾ ਹੈ, ਉਹ ਕਾਫ਼ੀ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਤ੍ਰਿਸ਼ਾਲਾ ਨੇ ਕਿਹਾ ਕਿ ਡੇਟਿੰਗ ਅੱਜਕਲ ਸਭ ਤੋਂ ਹਾਸੋਹੀਣੀ ਗੱਲ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਵਿਆਹ ਲਈ ਕਿਸੇ ਜੈਂਟਲਮੈਨ ਦੀ ਤਲਾਸ਼ 'ਚ ਹੈ। ਇਸ ਸਿਲਸਿਲੇ 'ਚ ਜਦੋਂ ਉਨ੍ਹਾਂ ਨੂੰ ਵਿਆਹ ਦੀਆਂ ਤਿਆਰੀਆਂ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ- ਇਹ ਬਹੁਤ ਹੀ ਰੁਝੇਵਿਆਂ ਵਾਲਾ ਹੈ। ਹਾਲਾਂਕਿ ਤ੍ਰਿਸ਼ਾਲਾ ਕਦੋਂ ਵਿਆਹ ਕਰੇਗੀ ਇਸ ਦਾ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।


author

Aarti dhillon

Content Editor

Related News