ਸੰਜੇ ਦੱਤ ਨੇ ਦੁਬਈ ''ਚ ਪਰਿਵਾਰ ਨਾਲ ਮਨਾਈ ਦੀਵਾਲੀ, ਸ਼ਾਮਲ ਹੋਏ ਸੁਪਰਸਟਾਰ ਮੋਹਨ ਲਾਲ

11/16/2020 1:01:11 PM

ਮੁੰਬਈ: ਸੁਪਰਸਟਾਰ ਸੰਜੇ ਦੱਤ ਕੈਂਸਰ ਤੋਂ ਜੰਗ ਜਿੱਤਣ ਦੇ ਬਾਅਦ ਫਿਰ ਤੋਂ ਕਾਫ਼ੀ ਐਕਟਿਵ ਹੋ ਗਏ ਹਨ। ਬੀਤੇ ਦਿਨੀਂ ਸੰਜੇ ਦੀਵਾਲੀ 2020 ਸੈਲੀਬ੍ਰੇਸ਼ਨ ਕਰਨ ਲਈ ਦੁਬਈ ਰਵਾਨਾ ਹੋਏ ਸਨ। ਅਦਾਕਾਰ ਨੇ ਦੁਬਈ ਪਹੁੰਚ ਕੇ ਆਪਣੇ ਪਰਿਵਾਰ ਨਾਲ ਦੀਵਾਲੀ ਦਾ ਖ਼ੂਬ ਜਸ਼ਨ ਮਨਾਇਆ ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਆਓ ਦੇਖਦੇ ਹਾਂ ਇਹ ਤਸਵੀਰਾਂ...

PunjabKesari
ਇਹ ਤਸਵੀਰਾਂ ਅਦਾਕਾਰ ਸੰਜੇ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸੰਜੂ ਬਾਬਾ ਆਪਣੀ ਫੈਮਿਲੀ ਦੇ ਨਾਲ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ ਅਤੇ ਸੈਲੀਬ੍ਰੇਸ਼ਨ ਮੂਡ 'ਚ ਦਿਖਾਈ ਦੇ ਰਹੇ ਹਨ। 

PunjabKesari
ਦੁਬਈ 'ਚ ਸੰਜੇ ਦੀ ਦੀਵਾਲੀ ਪਾਰਟੀ 'ਚ ਇਸ ਵਾਰ ਮਲਿਆਲਮ ਸੁਪਰਸਟਾਰ ਮੋਹਨਲਾਲ ਵੀ ਉਨ੍ਹਾਂ ਦੇ ਮਹਿਮਾਨ ਬਣੇ। 

PunjabKesari
ਮੋਹਨ ਲਾਲ ਨੇ ਸੰਜੇ ਦੱਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਕਾਫ਼ੀ ਚੰਗਾ ਸਮਾਂ ਬਿਤਾਇਆ। ਮੋਹਨ ਲਾਲ ਅਤੇ ਸੰਜੇ ਦੱਤ ਦੀਆਂ ਇਹ ਤਸਵੀਰਾਂ ਇਸ ਸਮੇਂ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari
ਵਰਕਫਰੰਟ 'ਤੇ ਸੰਜੇ ਦੱਤ ਛੇਤੀ ਹੀ ਫਿਲਮ 'ਕੇ.ਜੀ.ਐੱਫ.:ਚੈਪਟਰ 2' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਯਸ਼ ਲੀਡ ਰੋਲ 'ਚ ਹਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਬੇਹੱਦ ਮੁੱਖ ਭੂਮਿਕਾ 'ਚ ਦਿਖਾਈ ਦੇਵੇਗੀ। ਉੱਧਰ ਮੋਹਨ ਲਾਲ ਡਾਇਰੈਕਟਰ ਬੀ ਉਨੀਕ੍ਰਿਸ਼ਨਣ ਦੇ ਨਾਲ 23 ਨਵੰਬਰ ਤੋਂ ਕੰਮ ਸ਼ੁਰੂ ਕਰਨਗੇ।


Aarti dhillon

Content Editor Aarti dhillon