25 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਸਲਮਾਨ ਖਾਨ

Saturday, Mar 29, 2025 - 05:54 PM (IST)

25 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਸਲਮਾਨ ਖਾਨ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਸੰਜੇ ਦੱਤ ਨੇ ਸ਼ਨੀਵਾਰ ਨੂੰ ਫਿਲਮ ਪ੍ਰੇਮੀਆਂ ਨੂੰ ਉਤਸ਼ਾਹਿਤ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਆਪਣੇ "ਛੋਟੇ ਭਰਾ" ਸਲਮਾਨ ਖਾਨ ਨਾਲ ਇੱਕ ਫਿਲਮ ਵਿਚ ਦੁਬਾਰਾ ਕੰਮ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਪ੍ਰੋਜੈਕਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਉਨ੍ਹਾਂ ਨੇ ਸਲਮਾਨ ਨਾਲ 25 ਸਾਲ ਬਾਅਦ ਕੰਮ ਕਰਨ ਨੂੰ ਲੈ ਕੇ ਉਤਸ਼ਾਹ ਜ਼ਾਹਰ ਕੀਤਾ।

ਸੰਜੇ ਨੇ ਆਪਣੀ ਫਿਲਮ 'ਭੂਤਨੀ' ਦੇ ਟ੍ਰੇਲਰ ਲਾਂਚ ਦੌਰਾਨ ਮੀਡੀਆ ਨੂੰ ਕਿਹਾ, "ਸਾਜਨ ਦੇਖ ਲਈ ਤੁਸੀਂ, ਚਲ ਮੇਰੇ ਭਾਈ ਦੇਖ ਲਈ... ਹੁਣ ਦੋਵਾਂ ਵਿਚ ਟਸ਼ਨ ਦੇਖ ਲਓ। ਮੈਂ ਫਿਲਮ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਵੀ ਖੁਸ਼ ਹਾਂ ਇਹ ਸੋਚ ਕੇ ਮੈਂ ਆਪਣੇ ਛੋਟੇ ਭਰਾ ਦੇ ਨਾਲ ਕੰਮ ਕਰਾਂਗਾ 25 ਸਾਲ ਬਾਅਦ।'

ਸੰਜੇ ਨੇ ਸਲਮਾਨ ਨੂੰ 30 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸਿਕੰਦਰ' ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ,'ਸੁਪਰਹਿੱਟ ਟ੍ਰੇਲਰ ਹੈ।  ਮੇਰਾ ਭਰਾ ਹੈ ਛੋਟਾ ਅਤੇ ਉਸ ਲਈ ਮੈਂ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ। ਭਗਵਾਨ ਨੇ ਉਸ ਨੂੰ ਬਹੁਤ ਦਿੱਤਾ ਹੈ, ਇਹ ਵੀ ਸੁਪਰਹਿੱਟ ਫਿਲਮ ਹੋਵੇਗੀ।" 

ਹਾਲ ਹੀ ਵਿੱਚ, ਸਲਮਾਨ ਨੇ ਵੀ ਮੁੰਬਈ ਵਿੱਚ ਆਪਣੀ ਫਿਲਮ ਸਿਕੰਦਰ ਲਈ ਪ੍ਰੈਸ ਮੀਟਿੰਗ ਵਿੱਚ ਇਸ ਨਵੇਂ ਪ੍ਰੋਜੈਕਟ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਸਿਕੰਦਰ ਤੋਂ ਬਾਅਦ ਮੈਂ ਜਿਸ ਅਗਲੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹਾਂ, ਉਹ ਇੱਕ ਬਿਲਕੁਲ ਨਵੇਂ ਪੱਧਰ 'ਤੇ ਐਕਸ਼ਨ ਨੂੰ ਲੈ ਜਾਵੇਗਾ। ਇਹ ਬਹੁਤ ਵੱਡਾ ਹੋਣ ਵਾਲਾ ਹੈ। "ਵੱਡਾ ਭਰਾ" ਇਸ ਪ੍ਰੋਜੈਕਟ ਦਾ ਹਿੱਸਾ ਹੋਵੇਗਾ।

ਸਲਮਾਨ ਅਤੇ ਸੰਜੇ ਨੇ ਇਸ ਤੋਂ ਪਹਿਲਾਂ ਸਾਜਨ (1991) ਅਤੇ ਚਲ ਮੇਰੇ ਭਾਈ (2000) ਵਿੱਚ ਇਕੱਠੇ ਕੰਮ ਕੀਤਾ ਸੀ। ਉਨ੍ਹਾਂ ਨੇ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਦੇ 5ਵੇਂ ਸੀਜ਼ਨ ਦੀ ਸਹਿ-ਮੇਜ਼ਬਾਨੀ ਵੀ ਕੀਤੀ ਸੀ। ਹੁਣ, ਪ੍ਰਸ਼ੰਸਕ ਉਨ੍ਹਾਂ ਦੇ ਅਗਲੇ ਸਕ੍ਰੀਨ ਸਹਿਯੋਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


author

cherry

Content Editor

Related News