'ਪੁਸ਼ਪਾ 2' 'ਚ ਸੰਜੇ ਦੱਤ ਦੀ ਐਂਟਰੀ! ਸਾਊਥ ਸੁਪਰਸਟਾਰ ਅੱਲੂ ਅਰਜੁਨ ਨਾਲ ਨਿਭਾਉਣਗੇ ਦਮਦਾਰ ਕਿਰਦਾਰ

03/07/2024 1:05:11 PM

ਮੁੰਬਈ (ਬਿਊਰੋ) : ਅਦਾਕਾਰ ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਸ 'ਚ ਬਾਲੀਵੁੱਡ ਦੇ ਇਕ ਸੁਪਰਸਟਾਰ ਦੀ ਐਂਟਰੀ ਹੋਣ ਜਾ ਰਹੀ ਹੈ। ਨਿਰਮਾਤਾਵਾਂ ਨੇ ਇਸ ਬਾਲੀਵੁੱਡ ਸਟਾਰ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਜੀ ਹਾਂ, ਬਾਲੀਵੁੱਡ ਦਾ ਸੰਜੂ ਬਾਬਾ 'ਪੁਸ਼ਪਾ 2' 'ਚ ਨਜ਼ਰ ਆਉਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ 'ਪੁਸ਼ਪਾ 2' 'ਚ ਕੈਮਿਓ ਕਰਨ ਜਾ ਰਹੇ ਹਨ। ਸੰਜੇ ਦੱਤ ਦਾ ਕਿਰਦਾਰ ਇਕ ਪ੍ਰਭਾਵਕ ਯਾਨੀਕਿ ਇਨਫਲੂਐਂਸਰ ਦਾ ਹੋਣ ਜਾ ਰਿਹਾ ਹੈ। ਜੋ ਸਟੋਰੀ ਲਾਈਨ 'ਚ ਇੱਕ ਨਵੀਂ ਕੜੀ ਜੋੜੇਗਾ। ਹਾਲਾਂਕਿ ਮੇਕਰਸ ਨੇ ਹਾਲੇ ਤੱਕ ਸੰਜੇ ਦੱਤ ਦੇ ਕਿਰਦਾਰ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਸ ਫ਼ਿਲਮ 'ਚ ਅੱਲੂ ਅਰਜੁਨ ਨਾਲ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ।  

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ ਮਗਰੋਂ ਦਿਲਜੀਤ ਦੋਸਾਂਝ ਨੂੰ Netflix ਵਲੋਂ ਖ਼ਾਸ ਤੋਹਫ਼ਾ, ਹਰ ਪਾਸੇ ਛਿੜੀ ਚਰਚਾ

ਦੱਸ ਦੇਈਏ ਕਿ 'ਪੁਸ਼ਪਾ ਦਿ ਰਾਈਜ਼' ਸਾਲ 2021 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਨਿਰਦੇਸ਼ਕ ਸੁਕੁਮਾਰ ਨੇ ਖੁਦ ਲਿਖਿਆ ਸੀ। ਇਹ ਫ਼ਿਲਮ ਬਲਾਕਬਸਟਰ ਸਾਬਤ ਹੋਈ ਅਤੇ ਬਾਕਸ ਆਫਿਸ 'ਤੇ ਲੰਬੇ ਸਮੇਂ ਤੱਕ ਚੱਲੀ। ਹੁਣ ਇਸ ਦੇ ਦੂਜੇ ਭਾਗ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 'ਪੁਸ਼ਪਾ 2' 15 ਅਗਸਤ 2024 ਨੂੰ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ ਹੋਇਆ ਇੱਕ ਹੋਰ ਖਿਤਾਬ, ਹਰ ਪਾਸੇ ਹੋ ਗਈ ਬੱਲੇ-ਬੱਲੇ

 'ਪੁਸ਼ਪਾ 2' ਤੋਂ ਅੱਲੂ ਅਰਜੁਨ ਦਾ ਲੁੱਕ ਸਾਹਮਣੇ ਆਇਆ ਸੀ, ਜਿਸ 'ਚ ਉਹ ਸਾੜ੍ਹੀ ਪਾਈ ਨਜ਼ਰ ਆਏ ਸਨ। ਉਨ੍ਹਾਂ ਨੇ ਆਪਣੇ ਚਿਹਰੇ ਨੂੰ ਨੀਲੇ-ਲਾਲ ਰੰਗ ਨਾਲ ਪੇਂਟ ਕੀਤਾ ਸੀ। 'ਪੁਸ਼ਪਾ 2' ਤੋਂ ਫਹਾਦ ਫਾਸਿਲ ਦਾ ਲੁੱਕ ਵੀ ਸਾਹਮਣੇ ਆਇਆ ਹੈ। ਹੁਣ ਪ੍ਰਸ਼ੰਸਕ ਰਸ਼ਮਿਕਾ ਮੰਡਾਨਾ ਦੇ ਲੁੱਕ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਦੇਖਣਾ ਚਾਹੁੰਦੇ ਹਨ ਕਿ ਰਸ਼ਮਿਕਾ ਫ਼ਿਲਮ 'ਚ ਕਿਸ ਤਰ੍ਹਾਂ ਦੀ ਨਜ਼ਰ ਆਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News