ਸਨਾ ਖ਼ਾਨ ਨੇ ਮੌਲਾਨਾ ਮੁਫਤੀ ਅਨਸ ਨਾਲ ਰਚਾਇਆ ਨਿਕਾਹ, ਕੁਝ ਸਮਾਂ ਪਹਿਲਾਂ ਫ਼ਿਲਮੀ ਦੁਨੀਆ ਨੂੰ ਆਖਿਆ ਸੀ ਅਲਵਿਦਾ

Sunday, Nov 22, 2020 - 12:09 PM (IST)

ਸਨਾ ਖ਼ਾਨ ਨੇ ਮੌਲਾਨਾ ਮੁਫਤੀ ਅਨਸ ਨਾਲ ਰਚਾਇਆ ਨਿਕਾਹ, ਕੁਝ ਸਮਾਂ ਪਹਿਲਾਂ ਫ਼ਿਲਮੀ ਦੁਨੀਆ ਨੂੰ ਆਖਿਆ ਸੀ ਅਲਵਿਦਾ

ਜਲੰਧਰ (ਬਿਊਰੋ)– ਸਲਮਾਨ ਖ਼ਾਨ ਦੀ ਸਹਿ-ਅਦਾਕਾਰਾ ਤੇ ਬਿੱਗ ਬੌਸ ਦੀ ਰਨਰਅੱਪ ਰਹਿ ਚੁੱਕੀ ਸਨਾ ਖ਼ਾਨ ਨੇ ਹਾਲ ਹੀ ’ਚ ਇਕ ਵੱਡਾ ਫ਼ੈਸਲਾ ਲਿਆ ਸੀ। ਉਸ ਦੇ ਇਸ ਫ਼ੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਨਾ ਖ਼ਾਨ ਨੇ ਹਾਲ ਹੀ ’ਚ ਫ਼ਿਲਮ ਇੰਡਸਟਰੀ ਛੱਡਣ ਤੇ ਮਜ਼੍ਹਬ ਦੇ ਰਾਹ ’ਤੇ ਚੱਲਣ ਦਾ ਫ਼ੈਸਲਾ ਲਿਆ ਸੀ। ਉਸ ਦੇ ਇਸ ਫ਼ੈਸਲੇ ’ਤੇ ਖ਼ੂਬ ਪ੍ਰਤੀਕਿਰਿਆਵਾਂ ਆਈਆਂ ਸਨ। ਉਥੇ ਹੁਣ ਸਨਾ ਖ਼ਾਨ ਨੇ ਇਕ ਵਾਰ ਮੁੜ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ’ਚ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫਤੀ ਅਨਸ ਨਾਲ ਨਿਕਾਹ ਰਚਾ ਲਿਆ ਹੈ।

 
 
 
 
 
 
 
 
 
 
 
 
 
 
 
 

A post shared by Instant Celebrities | Digital (@instant_celebrities)

ਸਨਾ ਖ਼ਾਨ ਦੇ ਨਿਕਾਹ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ ਤੇ ਵੀਡੀਓਜ਼ ’ਚ ਸਨਾ ਖ਼ਾਨ ਤੇ ਮੁਫਤੀ ਅਨਸ ਸਫੈਦ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਸਨਾ ਖ਼ਾਨ ਵੀਡੀਓ ’ਚ ਕੇਕ ਕੱਟਦੀ ਨਜ਼ਰ ਆ ਰਹੀ ਹੈ। ਅਦਾਕਾਰਾ ਇਸ ਵੀਡੀਓ ’ਚ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਸਨਾ ਖ਼ਾਨ ਤੇ ਮੁਫਤੀ ਅਨਸ ਦੇ ਨਿਕਾਹ ’ਤੇ ਲੋਕ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Tariq Shaikh (@_tariq_shaikh_)

ਦੱਸਣਯੋਗ ਹੈ ਕਿ ਸਨਾ ਖ਼ਾਨ ਨੇ ਫ਼ਿਲਮ ਇੰਡਸਟਰੀ ਛੱਡਣ ਦੀ ਜਾਣਕਾਰੀ ਇਕ ਪੋਸਟ ਲਿਖ ਕੇ ਦਿੱਤੀ ਸੀ। ਉਸ ਨੇ ਲਿਖਿਆ ਸੀ, ‘ਇਹ ਜ਼ਿੰਦਗੀ ਅਸਲ ’ਚ ਮਰਨ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈ। ਉਹ ਇਸੇ ਸੂਰਤ ’ਚ ਬਿਹਤਰ ਹੋਵੇਗੀ, ਜਦੋਂ ਬੰਦਾ ਆਪਣੇ ਪੈਦਾ ਕਰਨ ਵਾਲੇ ਦੇ ਹੁਕਮ ਮੁਤਾਬਕ ਜ਼ਿੰਦਗੀ ਗੁਜ਼ਾਰੇ ਤੇ ਸਿਰਫ ਦੌਲਤ ਤੇ ਸ਼ੋਹਰਤ ਨੂੰ ਆਪਣਾ ਮਕਸਦ ਨਾ ਬਣਾਵੇ, ਸਗੋਂ ਗੁਨਾਹ ਦੀ ਜ਼ਿੰਦਗੀ ਤੋਂ ਬਚ ਕੇ ਇਨਸਾਨੀਅਤ ਦੀ ਖ਼ਿਦਮਤ ਕਰੇ। ਇਸ ਲਈ ਮੈਂ ਅੱਜ ਇਹ ਐਲਾਨ ਕਰਦੀ ਹਾਂ ਕਿ ਅੱਜ ਤੋਂ ਹੀ ਮੈਂ ਆਪਣੀ ਫ਼ਿਲਮ ਇੰਡਸਟਰੀ ਦੀ ਜ਼ਿੰਦਗੀ ਨੂੰ ਛੱਡ ਕੇ ਇਨਸਾਨੀਅਤ ਦੀ ਖ਼ਿਦਮਤ ਤੇ ਆਪਣੇ ਪੈਦਾ ਕਰਨ ਵਾਲੇ ਦੇ ਹੁਕਮ ’ਤੇ ਚੱਲਣ ਦਾ ਪੱਕਾ ਇਰਾਦਾ ਕਰਦੀ ਹਾਂ।’


author

Rahul Singh

Content Editor

Related News