ਸਲਮਾਨ ਖ਼ਾਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਸਮਾਂ, ਅਫ਼ਸਰਾਂ ਨਾਲ ਪੁਸ਼ਅੱਪ ਕਰਦੇ ਆਏ ਨਜ਼ਰ

Friday, Aug 12, 2022 - 12:35 PM (IST)

ਸਲਮਾਨ ਖ਼ਾਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਸਮਾਂ, ਅਫ਼ਸਰਾਂ ਨਾਲ ਪੁਸ਼ਅੱਪ ਕਰਦੇ ਆਏ ਨਜ਼ਰ

ਬਾਲੀਵੁੱਡ ਡੈਸਕ- ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ  ਫ਼ਿਲਮ ‘ਟਾਈਗਰ 3’ ਅਤੇ ‘ਭਾਈਜਾਨ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਹਾਲਾਂਕਿ ਅਦਾਕਾਰ ਨੇ INS ਵਿਸ਼ਾਖਾਪਟਨਮ ਪਹੁੰਚਣ ਲਈ ਸਮਾਂ ਕੱਢਿਆ। ਜਿੱਥੇ ਉਨ੍ਹਾਂ ਨੇ ਭਾਰਤੀ ਜਲ ਸੈਨਾ ਦੇ ‘INS ਵਿਸ਼ਾਖਾਪਟਨਮ’ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਫੌਜੀਆਂ ਨਾਲ ਕੁਆਲਿਟੀ ਟਾਈਮ ਦੀਆਂ ਤਸਵੀਰਾਂ ਭਾਈਜਾਨ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਅਦਾਕਾਰ  ਨੇਵੀ ਅਫ਼ਸਰਾਂ ਨਾਲ ਪੁਸ਼ਅੱਪ ਕਰਦੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਅਜੇ ਤੱਕ ਨਹੀਂ ਆਇਆ ਹੋਸ਼, ਦਿਲ ਦਾ ਦੌਰਾ ਪੈਣ ਮਗਰੋਂ ਬ੍ਰੇਨ ਹੋਇਆ ਡੈਮੇਜ

ਸਲਮਾਨ ਖ਼ਾਨ ਇਕ ਤਸਵੀਰ ’ਚ ਆਟੋਗ੍ਰਾਫ਼ ਦੇ ਰਹੇ ਹਨ। ਇਹ ਤਸਵੀਰ ’ਚ ਅਦਾਕਾਰਾ ਦੇ ਚਿਹਰੇ ’ਤੇ ਸਾਫ਼ ਖੁਸ਼ੀ ਨਜ਼ਰ ਆ ਰਹੀ ਹੈ।

PunjabKesari

ਸਲਮਾਨ ਖ਼ਾਨ ਕਦੇ ਰੋਟੀਆਂ ਬਣਾਉਂਦੇ ਤੇ ਕਦੇ ਤਸਵੀਰਾਂ ਖਿਚਾਉਂਦੇ ਨਜ਼ਰ ਆਏ। ਅਦਾਕਾਰ ਦੇ ਨਾਲ ਫ਼ੌਜੀਆਂ ਦੇ ਚਿਹਰੇ ’ਤੇ ਵੀ ਖ਼ੁਸ਼ੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਮੌਨੀ ਰਾਏ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਰੱਖੜੀ, ਵੱਡੇ ਭਰਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

PunjabKesari

ਇਕ ਤਸਵੀਰ ’ਚ ਅਦਾਕਾਰ ਤਿਰੰਗਾ ਲਹਿਰਾਉਂਦੇ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ’ਚ ਹਰ ਇਕ ਦੇ ਚਿਹਰੇ ’ਤੇ ਦੇਸ਼ ਲਈ ਪਿਆਰ ਦੀ ਭਾਵਨਾ  ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਸਾਰੀਆਂ ਤਸਵੀਰਾਂ ’ਚ ਅਦਾਕਾਰ ਮਸਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਆਪਣੇ ਇਸ ਅੰਦਾਜ਼ ਨਾਲ ਸਲਮਾਨ ਖ਼ਾਨ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। 

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਟਾਈਗਰ-3 ਇਲਾਵਾ ਕਭੀ ਈਦ ਕਭੀ ਦੀਵਾਲੀ ਅਤੇ ਪਠਾਨ ਅਦਾਕਾਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ।

PunjabKesari


author

Shivani Bassan

Content Editor

Related News