ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ​​ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ

06/23/2022 2:42:21 PM

ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਬਾਲੀਵੁੱਡ ’ਚ ਇਕ ਵੱਖ ਪਹਿਚਾਨ ਬਣਾਈ ਹੈ। ਅਦਾਕਾਰ ਜਿਸ ਕਿਸੇ ਨਾਲ ਵੀ ਦੋਸਤੀ ਕਰਦੇ ਹਨ ਉਸ ਨੂੰ ਦਿਲ ਨਾਲ ਨਿਭਾਉਦੇ ਹਨ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਆਉਣ  ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਹਾਲ ਹੀ ’ਚ ਅਦਾਕਾਰ ਨੇ ਕੰਮ ’ਚੋਂ ਸਮਾਂ ਕੱਢ ਕੇ  ਚਿਰੰਜੀਵੀ ਅਤੇ ​​ਵੈਂਕਟੇਸ਼  ਨਾਲ ਪਾਰਟੀ ਕੀਤੀ। ਤਿੰਨਾਂ ਦਾ ਖ਼ਾਸ ਦੋਸਤ ਪਵਨ ਰੈੱਡੀ ਦੇ ਘਰ ਤੋਂ ਤਸਵੀਰਾਂ ਸਾਹਮਣੇ ਆਈਆ ਹਨ। ਜੋ ਕਾਫ਼ੀ ਚਰਚਾ ’ਚ ਹੈ।

PunjabKesari

ਤਸਵੀਰਾਂ ’ਚ ਸਲਮਾਨ ਖ਼ਾਨ ਵਾਈਟ ਟੀ-ਸ਼ਰਟ ਅਤੇ ਡੈਨਿਮ ਜੀਂਸ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਟੋਪੀ ਪਾਈ ਹੋਈ ਹੈ। ਚਿਰੰਜੀਵੀ ਅਤੇ ਵੈਂਕਟੇਸ਼ ਨਾਲ ਪੋਜ਼ ਦਿੰਦੇ ਹੋਏ ਸਲਮਾਨ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਹਰ ਕੋਈ ਬਹੁਤ ਖੁਸ਼ ਅਤੇ ਮਸਤੀ ਦੇ ਮੂਡ ’ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

 

ਇਹ  ਵੀ ਪੜ੍ਹੋ : ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਸੁਜ਼ੈਨ, ਰਿਤਿਕ ਦੀ ਸਾਬਕਾ ਪਤਨੀ ਮਸਤੀ ਕਰਦੀ ਆਈ ਨਜ਼ਰ

ਦੱਸ ਦੇਈਏ ਕਿ ਹਾਲ ਹੀ ’ਚ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਦੇ ਸੁਪਰਹਿੱਟ ਹੋਣ ਕਾਰਨ ਦੋਸਤ ਚਿਰੰਜੀਵੀ ਨੇ ਉਨ੍ਹਾਂ ਦੇ ਘਰ ਪਾਰਟੀ ਰੱਖੀ ਸੀ, ਜਿਸ ’ਚ ਸਲਮਾਨ ਖ਼ਾਨ ਨੇ ਵੀ ਸ਼ਾਮਲ ਹੋਏ ਸੀ। 

PunjabKesari

ਇਹ  ਵੀ ਪੜ੍ਹੋ : ਸਪੇਨ ਪਹੁੰਚੀ ਦੀਪਿਕਾ ਪਾਦੁਕੋਣ, ਅਦਾਕਾਰਾ ਨੇ ਦਿਖਾਏ ਆਪਣੀ ਖੂਬਸੂਰਤੀ ਦੇ ਜਲਵੇ

ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਨੇ ਚਿਰੰਜੀਵੀ ਦੀ ਫ਼ਿਲਮ ‘ਗੌਡਫ਼ਾਦਰ’ ਨਾਲ ਸਾਊਥ ਫ਼ਿਲਮਾਂ ’ਚ ਡੈਬਿਊ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਨੇ ਚਿਰੰਜੀਵੀ ਦੀ ਦੋਸਤੀ ਕਾਰਨ ਇਹ ਫ਼ਿਲਮ ਸਾਈਨ ਕੀਤੀ ਹੈ ਅਤੇ ਉਹ ਇਸ ਲਈ ਕੋਈ ਫ਼ੀਸ ਵੀ ਨਹੀਂ ਲੈਣ ਵਾਲੇ ਹਨ।

PunjabKesari


Anuradha

Content Editor

Related News