ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ‘ਮੂਵ ਆਨ’ ਕਰਨ ਲਈ ਕਿਹਾ, ਅੱਗੋਂ ਮਿਲਿਆ ਇਹ ਜਵਾਬ
Wednesday, Apr 12, 2023 - 02:50 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਕਾਰਨ ਚਰਚਾ ’ਚ ਹਨ। 21 ਅਪ੍ਰੈਲ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ, ਜਿਸ ’ਚ ਸਲਮਾਨ ਦੇ ਨਾਲ ਵੇਂਕਟੇਸ਼ ਦੱਗੂਬਾਤੀ, ਪੂਜਾ ਹੇਗੜੇ, ਪਲਕ ਤਿਵਾਰੀ, ਸ਼ਹਿਨਾਜ਼ ਗਿੱਲ, ਸਿਧਾਰਥ ਨਿਗਮ, ਜੱਸੀ ਗਿੱਲ, ਭੂਮਿਕਾ ਚਾਵਲਾ ਤੇ ਭਾਗਿਆਸ਼੍ਰੀ ਵਰਗੇ ਸਿਤਾਰੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
ਹਾਲ ਹੀ ’ਚ ਫ਼ਿਲਮ ਦੇ ਟਰੇਲਰ ਲਾਂਚ ਇਵੈਂਟ ’ਤੇ ਸਲਮਾਨ ਤੇ ਸ਼ਹਿਨਾਜ਼ ਦੀ ‘ਮੂਵ ਆਨ’ ਵੀਡੀਓ ਵਾਇਰਲ ਹੋਈ, ਜਿਸ ’ਤੇ ਸ਼ਹਿਨਾਜ਼ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਅਸਲ ’ਚ ਟਰੇਲਰ ਲਾਂਚ ਇਵੈਂਟ ’ਚ ਸ਼ਹਿਨਾਜ਼ ਗਿੱਲ ਤੋਂ ਇਕ ਸਵਾਲ ਪੁੱਛਿਆ ਜਾਂਦਾ ਹੈ, ਜਿਸ ’ਤੇ ਸ਼ਹਿਨਾਜ਼, ਸਲਮਾਨ ਵੱਲ ਦੇਖਦਿਆਂ ਕਹਿੰਦੀ ਹੈ, ‘‘ਮੈਨੂੰ ਪਤਾ ਸੀ ਕਿ ਆਵਾਜ਼ ਆਵੇਗੀ।’’ ਇਸ ’ਤੇ ਸਲਮਾਨ ਕਹਿੰਦੇ ਹਨ, ‘‘ਮੂ ਆਨ ਕਰ ਜਾਓ।’’ ਇਸ ਤੋਂ ਬਾਅਦ ਸ਼ਹਿਨਾਜ਼ ਹੌਲੀ ਨਾਲ ਕਹਿੰਦੀ ਹੈ, ‘‘ਮੈਂ ਸਮਝੀ ਨਹੀਂ।’’ ਇਸ ’ਤੇ ਸਲਮਾਨ ਦੂਜੀ ਵਾਰ ਕਹਿੰਦੇ ਹਨ, ‘‘ਮੂਵ ਆਨ ਕਰ ਜਾਓ।’’ ਜਿਸ ’ਤੇ ਸ਼ਹਿਨਾਜ਼ ਤੁਰੰਤ ਕਹਿੰਦੀ ਹੈ, ‘‘ਮੈਂ ਮੂਵ ਆਨ ਕਰ ਗਈ।’’
ਸ਼ਹਿਨਾਜ਼ ਗਿੱਲ ਤੇ ਸਲਮਾਨ ਖ਼ਾਨ ਦੀ ਇਸ ਪੋਸਟ ’ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਸਲਮਾਨ ਭਾਈ, ਖ਼ੁਦ ਅੱਜ ਤਕ ਮੂਵ ਆਨ ਨਹੀਂ ਕਰ ਪਾਏ।’’ ਉਥੇ ਇਕ ਹੋਰ ਨੇ ਲਿਖਿਆ, ‘‘ਮੂਵ ਆਨ ਕਰਨਾ ਆਸਾਨ ਨਹੀਂ ਹੁੰਦਾ ਹੈ, ਸਿਰਫ ਕਹਿਣ ਨਾਲ ਨਹੀਂ ਹੁੰਦਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।