ਜੰਗਲ ''ਚ ''ਬਿੱਗ ਬੌਸ 15'' ਦਾ ਹੰਗਾਮਾ, ਸਾਹਮਣੇ ਆਈਆਂ ਤਸਵੀਰਾਂ

2021-09-24T15:21:03.727

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਦਾ ਸਭ ਤੋਂ ਚਰਚਿਤ ਅਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 15' 2 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਸ਼ੋਅ 'ਚ ਇਸ ਵਾਰ ਥੀਮ ਨੂੰ ਕਾਫ਼ੀ ਹੱਟ ਕੇ ਚੁਣਿਆ ਗਿਆ ਹੈ। 'ਬਿੱਗ ਬੌਸ 15' ਦੇ ਮੁਕਾਬਲੇਬਾਜ਼ ਕਿਸੇ ਆਲੀਸ਼ਾਨ ਘਰ 'ਚ ਨਹੀਂ ਸਗੋਂ ਜੰਗਲ 'ਚ ਰਹਿਣ ਵਾਲੇ ਹਨ। 'ਬਿੱਗ ਬੌਸ 15' ਦੇ ਆਪਣੇ ਨਵੇਂ ਨਿਯਮ ਹੋਣਗੇ ਅਤੇ ਇਥੇ ਜੰਗਲ 'ਚ ਰਹਿੰਦੇ ਹੋਏ ਮੁਕਾਬਲੇਬਾਜ਼ਾਂ ਨੂੰ ਮੁਕਸ਼ਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਰਿਐਲਿਟੀ ਸ਼ੋਅ ਇਕ ਤਰ੍ਹਾਂ ਨਾਲ ਸਰਵਾਈਵਲ 'ਤੇ ਆਧਾਰਿਤ ਹੋਵੇਗਾ।

PunjabKesari
ਬੀਤੇ ਵੀਰਵਾਰ ਨੂੰ ਮੱਧ ਪ੍ਰਦੇਸ਼ 'ਚ 'ਬਿੱਗ ਬੌਸ 15' ਨੂੰ ਲੈ ਕੇ ਪ੍ਰੈੱਸ ਕਾਨਫਰੈਂਸ ਰੱਖੀ ਗਈ, ਜਿਸ ਨੂੰ 'ਬਿੱਗ ਬੌਸ' ਸਾਬਕਾ ਮੁਕਾਬਲੇਬਾਜ਼ ਅਤੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਤੇ ਆਰਤੀ ਸਿੰਘ ਨੇ ਹੋਸਟ ਕੀਤਾ। ਇਸ ਪ੍ਰੈੱਸ ਕਾਨਫਰੈਂਸ 'ਚ ਹੀ ਉਨ੍ਹਾਂ ਨਾਮਾਂ ਤੋਂ ਪਰਦਾ ਚੁੱਕਿਆ ਗਿਆ, ਜੋ ਇਸ ਸਾਲ ਸ਼ੋਅ 'ਚ ਐਂਟਰੀ ਕਰਨਗੇ।

PunjabKesari
ਦੱਸ ਦਈਏ ਕਿ ਇਸ ਵਾਰ 'ਬਿੱਗ ਬੌਸ 15' ਦੀ ਥੀਮ 'ਜੰਗਲ 'ਚ ਦੰਗਲ' ਹੈ। ਘਰ ਨੂੰ ਇਸ ਵਾਰ ਜੰਗਲ ਦੀ ਤਰ੍ਹਾਂ ਸਜਾਇਆ ਗਿਆ ਹੈ। ਸ਼ੋਅ ਦੇ ਕਈ ਪ੍ਰੋਮੋ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਸ 'ਚ ਸਲਮਾਨ ਖ਼ਾਨ ਜੰਗਲ 'ਚ ਨਜ਼ਰ ਆ ਰਹੇ ਹਨ, ਹੁਣ ਦੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਦੇ ਸ਼ੋਅ 'ਚ ਇਸ ਵਾਰ ਕੀ ਨਵਾਂ ਹੋਣ ਵਾਲਾ ਹੈ।

PunjabKesari

ਇਹ ਚਿਹਰੇ ਆਉਣਗੇ ਨਜ਼ਰ
ਪ੍ਰੈੱਸ ਕਾਨਫਰੈਂਸ 'ਚ ਦੱਸਿਆ ਗਿਆ ਕਿ 'ਬਿੱਗ ਬੌਸ 15' 'ਚ 'ਬਿੱਗ ਬੌਸ 13' ਦੇ ਰਨਰਅਪ ਆਸਿਮ ਰਿਯਾਜ਼ ਦੇ ਵੱਡੇ ਭਰਾ ਓਮਰ ਰਿਯਾਜ਼, ਟੀ. ਵੀ. ਅਦਾਕਾਰਾ ਸੋਨਲ ਬਿਸ਼ਟ, ਅਦਾਕਾਰਾ ਅਤੇ 'ਬਿੱਗ ਬੌਸ ਓਟੀਟੀ' ਕੰਟੈਸਟੈਂਟ ਸ਼ਮਿਤਾ ਸ਼ੈੱਟੀ ਅਤੇ ਨਿਸ਼ਾਂਤ ਭੱਟ ਨਜ਼ਰ ਆਉਣ ਵਾਲੇ ਹਨ।

PunjabKesari

ਉਥੇ ਹੀ ਇਨ੍ਹਾਂ ਸਟਾਰਸ ਤੋਂ ਇਲਾਵਾ 'ਬਿੱਗ ਬੌਸ ਓਟੀਟੀ' ਮੁਕਬਾਲੇਬਾਦਡ ਪ੍ਰਤੀਕ ਸਹਿਜਪਾਲ ਵੀ ਸ਼ੋਅ 'ਚ ਨਜ਼ਰ ਆਉਣਗੇ, ਇਹ ਪਹਿਲਾਂ ਹੀ ਕੰਫਰਮ ਹੋ ਚੁੱਕਾ ਸੀ। ਉਥੇ ਹੀ ਇਨ੍ਹਾਂ ਮੁਕਾਬਲੇਬਾਜ਼ ਤੋਂ ਇਲਾਵਾ ਅਕਾਸਾ ਸਿੰਘ ਵੀ ਸ਼ੋਅ 'ਚ ਨਜ਼ਰ ਆ ਸਕਦੀ ਹੈ। 

PunjabKesari
ਖ਼ਬਰਾਂ ਅਨੁਸਾਰ, ਇਸ ਵਾਰ 'ਬਿੱਗ ਬੌਸ 15' 'ਚ ਅਕਾਸਾ ਸਿੰਘ ਨਜ਼ਰ ਆਉਣ ਵਾਲੀ ਹੈ। ਅਕਾਸਾ ਸਿੰਘ ਇਕ ਮਸ਼ਹੂਰ ਗਾਇਕਾ ਹੈ। ਪਹਿਲੀ ਵਾਰ ਅਕਾਸਾ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਆਜ਼ ਰਾਅ ਸਟਾਰ' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਦੇ ਮੈਂਟੋਰ ਸਿੰਗਰ ਹਿਮੇਸ਼ ਰੇਸ਼ਮਿਆ ਸੀ।
PunjabKesari

PunjabKesari

PunjabKesari


sunita

Content Editor

Related News