ਸਲਮਾਨ ਖ਼ਾਨ ਨੇ ਕਰਵਾ ਲਿਆ ਵਿਆਹ! ਵੀਡੀਓ ਸਾਂਝੀ ਕਰਕੇ ਖ਼ੁਦ ਕੀਤਾ ਖ਼ੁਲਾਸਾ

03/05/2022 5:29:05 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਵਿਆਹ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। ਹਰ ਸਮਾਰੋਹ ’ਚ ਸਲਮਾਨ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਕੋਲੋ ਕਈ ਵਾਰ ਸਵਾਲ ਪੁੱਛੇ ਜਾ ਚੁੱਕੇ ਹਨ ਪਰ ਹਰ ਵਾਰ ਅਦਾਕਾਰ ਅਲੱਗ ਹੀ ਅੰਦਾਜ਼ ’ਚ ਜਵਾਬ ਦੇ ਕੇ ਬਚ ਨਿਕਲਦੇ ਹਨ ਪਰ ਹੁਣ ਸਲਮਾਨ ਖ਼ਾਨ ਨੇ ਖ਼ੁਦ ਹੀ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਖਲਬਲੀ ਮਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਅਸਲ ’ਚ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਕ ਨਹੀਂ, ਸਗੋਂ ਦੋ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ, ਜਿਥੇ ਇਕ ਪਾਸੇ ਸਲਮਾਨ ‘ਹਮ ਆਪ ਕੇ ਹੈਂ ਕੌਨ’ ਫ਼ਿਲਮ ਦਾ ਉਹੀ ਕੋਟ-ਪੈਂਟ ਪਹਿਨੇ ਜਵਾਨ ਦਿਖ ਰਹੇ ਹਨ, ਉਥੇ ਦੂਜੇ ਪਾਸੇ ਹੁਣ ਦੇ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਪਹਿਲਾਂ ਵਾਲਾ ਸਲਮਾਨ ਖ਼ਾਨ ਪੁੱਛਦਾ ਹੈ, ‘ਔਰ ਵਿਆਹ...।’ ਇਸ ’ਤੇ ਹੁਣ ਵਾਲੇ ਸਲਮਾਨ ਖ਼ਾਨ ਜਵਾਬ ਿਦੰਦੇ ਹਨ, ‘ਹੋ ਗਈ...।’

ਉਥੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਸਲਮਾਨ ਨੇ ਕੈਪਸ਼ਨ ’ਚ ਲਿਖਿਆ, ‘ਹੋਈ ਜਾਂ ਨਹੀਂ ਹੋਈ, ਜਾਣਨ ਲਈ ਪਰਸੋਂ ਦੇਖੋ।’ ਨਾਲ ਹੀ Ad ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ। ਇਸ ਵੀਡੀਓ ’ਚ ਸਲਮਾਨ ਨੇ ਜੋ ਟੀ-ਸ਼ਰਟ ਪਹਿਨੀ ਹੈ, ਉਸ ’ਤੇ ਪੈਪਸੀ-ਕੋਲਾ ਲਿਖਿਆ ਹੈ।

ਸਲਮਾਨ ਖ਼ਾਨ ਦੀ ਇਹ ਵੀਡੀਓ ਦੇਖ ਕੇ ਪ੍ਰਸ਼ੰਸਕ ਪ੍ਰੇਸ਼ਾਨ ਹਨ। ਜੇਕਰ ਤੁਸੀਂ ਵੀ ਸਲਮਾਨ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰੇਸ਼ਾਨ ਹੋ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਦੀ ਇਹ ਵੀਡੀਓ ਉਨ੍ਹਾਂ ਦੀ ਆਗਾਮੀ ਐਡ ਦੀ ਹੈ, ਜੋ ਪਰਸੋਂ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News