1 BHK ਫਲੈਟ ’ਚ ਰਹਿੰਦੇ ਨੇ ਸਲਮਾਨ, ਲਗਜ਼ਰੀ ਨਹੀਂ ਪਸੰਦ, ਡਾਇਰੈਕਟਰ ਨੇ ਖੋਲ੍ਹੇ ਰਾਜ਼

Tuesday, Mar 21, 2023 - 11:07 AM (IST)

1 BHK ਫਲੈਟ ’ਚ ਰਹਿੰਦੇ ਨੇ ਸਲਮਾਨ, ਲਗਜ਼ਰੀ ਨਹੀਂ ਪਸੰਦ, ਡਾਇਰੈਕਟਰ ਨੇ ਖੋਲ੍ਹੇ ਰਾਜ਼

ਮੁੰਬਈ (ਬਿਊਰੋ)– ਸਲਮਾਨ ਖ਼ਾਨ ਬਾਰੇ ਇਕ ਗੱਲ ਮਸ਼ਹੂਰ ਹੈ ਕਿ ਉਹ ਬਹੁਤ ਸਾਦਾ ਜੀਵਨ ਜਿਊਣਾ ਪਸੰਦ ਕਰਦੇ ਹਨ। ਹਾਲ ਹੀ ’ਚ ਬਾਲੀਵੁੱਡ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਵੀ ਇਸ ਦਾ ਸਮਰਥਨ ਕੀਤਾ ਹੈ।

ਮੁਕੇਸ਼ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਸਲਮਾਨ 1 BHK ਫਲੈਟ ’ਚ ਰਹਿੰਦੇ ਹਨ। ਸਲਮਾਨ ਦੇ ਫਲੈਟ ’ਚ ਇਕ ਕਮਰਾ ਤੇ ਇਕ ਸੋਫਾ ਹੈ, ਜਿਸ ’ਤੇ ਉਹ ਬੈਠ ਕੇ ਲੋਕਾਂ ਨਾਲ ਗੱਲਾਂ ਕਰਦੇ ਹਨ। ਇਕ ਛੋਟਾ ਜਿਹਾ ਜਿਮ ਵੀ ਹੈ। ਮੁਕੇਸ਼ ਮੁਤਾਬਕ ਇੰਨੇ ਵੱਡੇ ਸਟਾਰ ਹੋਣ ਦੇ ਬਾਵਜੂਦ ਸਲਮਾਨ ਨੂੰ ਲਗਜ਼ਰੀ ਲਾਈਫ ਜਿਊਣਾ ਪਸੰਦ ਨਹੀਂ ਹੈ।

ਰਣਵੀਰ ਅਲਾਹਬਾਦੀਆ ਨਾਲ ਗੱਲਬਾਤ ਕਰਦਿਆਂ ਮੁਕੇਸ਼ ਛਾਬੜਾ ਨੇ ਕਿਹਾ, ‘‘ਸਲਮਾਨ ਖ਼ਾਨ ਉਹ ਵਿਅਕਤੀ ਹਨ, ਜੋ ਹਮੇਸ਼ਾ ਦੂਜਿਆਂ ਲਈ ਖੜ੍ਹੇ ਰਹਿੰਦੇ ਹਨ। ਉਹ ਇਕ ਸ਼ੁੱਧ ਦਿਲ ਵਾਲਾ ਵਿਅਕਤੀ ਹੈ, ਕਈ ਵਾਰ ਲੋਕ ਉਸ ਦੀ ਚੰਗਿਆਈ ਨੂੰ ਗਲਤ ਤਰੀਕੇ ਨਾਲ ਲੈ ਜਾਂਦੇ ਹਨ। ਦਬਾਅ ਕਾਰਨ ਉਹ ਕਈ ਵਾਰ ਵੱਖਰੇ ਮੂਡ ’ਚ ਹੁੰਦਾ ਹੈ। ਜੇ ਤੁਸੀਂ ਭਰਾ ਕੋਲ ਜਾਣਾ ਹੈ ਤਾਂ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਉਸ ਦਾ ਮੂਡ ਕਿਹੋ ਜਿਹਾ ਹੈ।’’

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਮੁਕੇਸ਼ ਛਾਬੜਾ ਨੇ ਸਲਮਾਨ ਦੇ ਘਰ ਬਾਰੇ ਦੱਸਿਆ, ‘‘ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ (ਸਲਮਾਨ) 1 BHK ਅਪਾਰਟਮੈਂਟ ’ਚ ਰਹਿੰਦਾ ਹੈ। ਉਸ ਦੇ ਅਪਾਰਟਮੈਂਟ ’ਚ ਇਕ ਸੋਫਾ, ਇਕ ਡਾਇਨਿੰਗ ਟੇਬਲ ਤੇ ਇਕ ਛੋਟਾ ਜਿਹਾ ਏਰੀਆ ਹੈ, ਜਿਥੇ ਉਹ ਲੋਕਾਂ ਨਾਲ ਗੱਲ ਕਰਦਾ ਹੈ। ਇਸ ਤੋਂ ਇਲਾਵਾ ਇਕ ਜਿਮ ਤੇ ਇਕ ਕਮਰਾ ਹੈ। ਤੁਸੀਂ ਸੋਚਦੇ ਹੋ ਕਿ ਉਸ ਦਾ ਨਾਮ ਸਲਮਾਨ ਖ਼ਾਨ ਹੈ ਤੇ ਉਹ ਦੇਸ਼ ਦਾ ਸਭ ਤੋਂ ਵੱਡਾ ਸਟਾਰ ਹੈ।’’

ਮੁਕੇਸ਼ ਛਾਬੜਾ ਨੇ ਅੱਗੇ ਕਿਹਾ, ‘‘ਸਲਮਾਨ ਬਹੁਤ ਸਾਦਾ ਜੀਵਨ ਜਿਊਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਬ੍ਰਾਂਡ ਆਦਿ ਪਸੰਦ ਨਹੀਂ ਹਨ, ਉਹ ਮਹਿੰਗੀਆਂ ਚੀਜ਼ਾਂ ਖਰੀਦਣਾ ਵੀ ਪਸੰਦ ਨਹੀਂ ਕਰਦੇ ਹਨ। ਉਹ ਬਹੁਤ ਸਾਧਾਰਨ ਚੀਜ਼ਾਂ ਖਾਂਦਾ ਹੈ। ਅਜਿਹਾ ਨਹੀਂ ਹੈ ਕਿ ਉਹ ਦਿਖਾਵੇ ਲਈ ਇਹ ਸਭ ਕਰਦੇ ਹਨ। ਉਹ ਅਸਲ ’ਚ ਇਸ ਤਰ੍ਹਾਂ ਹੈ। ਮੈਂ 15 ਸਾਲਾਂ ਤੋਂ ਉਸ ਦੇ ਸੰਪਰਕ ’ਚ ਹਾਂ, ਮੈਂ ਉਸ ਨੂੰ ਕਦੇ ਬਦਲਦੇ ਨਹੀਂ ਦੇਖਿਆ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News