ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕਰਾਇਆ ਵਿਆਹ! ਜਾਣੋ ਕੀ ਹੈ ਵਾਇਰਲ ਪੋਸਟ ਦੀ ਸੱਚਾਈ
Tuesday, Jul 29, 2025 - 10:54 AM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਆਪਣੇ ਜ਼ਿੰਦਗੀ ਨਾਲ ਜੁੜੀ ਵਾਇਰਲ ਖ਼ਬਰ ਕਾਰਨ ਚਰਚਾ ਵਿੱਚ ਆ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਲਮਾਨ ਨੇ ਆਪਣੇ ਲੰਬੇ ਸਮੇਂ ਦੇ ਬਾਡੀਗਾਰਡ ਗੁਰਮੀਤ ਸਿੰਘ ਜੌਹਰ ਉਰਫ਼ ਸ਼ੇਰਾ ਨਾਲ ਵਿਆਹ ਕਰਵਾ ਲਿਆ ਹੈ। ਇਹ ਦਾਅਵਾ ਸਭ ਤੋਂ ਪਹਿਲਾਂ ਇੱਕ ਅਣਪਛਾਤੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਹਮਣੇ ਆਇਆ, ਜਿਸ ਨੇ ਦੇਖਦੇ ਹੀ ਦੇਖਦੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ। ਹਾਲਾਂਕਿ ਜਗਬਾਣੀ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ: ਅਦਾਕਾਰ ਰਾਜ ਕੁਮਾਰ ਰਾਓ ਜਲੰਧਰ ਦੀ ਅਦਾਲਤ ’ਚ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ
ਅਜਿਹੀ ਖ਼ਬਰ ਨੇ ਸਲਮਾਨ ਦੇ ਚਾਹੁਣ ਵਾਲਿਆਂ ਵਿੱਚ ਉਲਝਣ ਪੈਦਾ ਕਰ ਦਿੱਤੀ ਹੈ, ਪਰ ਸੂਤਰਾਂ ਮੁਤਾਬਕ ਇਹ ਦਾਅਵੇ ਸਿਰਫ਼ ਅਫ਼ਵਾਹ ਹਨ। ਸਲਮਾਨ ਖਾਨ ਅਤੇ ਸ਼ੇਰਾ ਲਗਭਗ 30 ਸਾਲਾਂ ਤੋਂ ਇਕੱਠੇ ਹਨ ਅਤੇ ਉਨ੍ਹਾਂ ਦੀ ਦੋਸਤੀ ਬੇਮਿਸਾਲ ਮੰਨੀ ਜਾਂਦੀ ਹੈ। ਸਲਮਾਨ ਖਾਨ ਨੇ ਇਨ੍ਹਾਂ ਅਫ਼ਵਾਹਾਂ 'ਤੇ ਹਾਲੇ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਕੀਤੀ, ਪਰ ਉਨ੍ਹਾਂ ਦੇ ਨਜ਼ਦੀਕੀ ਸਰੋਤਾਂ ਦਾ ਕਹਿਣਾ ਹੈ ਕਿ ਇਹ ਖ਼ਬਰਾਂ ਝੂਠੀਆਂ, ਬੇਬੁਨਿਆਦ ਅਤੇ ਸਿਰਫ਼ ਲੋਕਾਂ ਦਾ ਧਿਆਨ ਖਿੱਚਣ ਲਈ ਫੈਲਾਈ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8