ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੇ ਮਚਾਈ ਵਿਦੇਸ਼ ’ਚ ਧੂਮ, ਪਹਿਲੇ ਦਿਨ ਹੋਈ ਸ਼ਾਨਦਾਰ ਕਮਾਈ

Friday, May 14, 2021 - 04:22 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੇ ਮਚਾਈ ਵਿਦੇਸ਼ ’ਚ ਧੂਮ, ਪਹਿਲੇ ਦਿਨ ਹੋਈ ਸ਼ਾਨਦਾਰ ਕਮਾਈ

ਮੁੰਬਈ: ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ’ਚ ਸਿਨੇਮਾਘਰਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ’ਚ ਕਈ ਵੱਡੇ ਪ੍ਰਾਜੈਕਟਸ ਰਿਲੀਜ਼ ਦੌਰਾਨ ’ਚ ਹੀ ਅਟਕ ਗਏ ਸਨ ਪਰ ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਨੂੰ ਥਿਏਟਰ ਅਤੇ ਓ.ਟੀ.ਟੀ ’ਤੇ ਰਿਲੀਜ਼ ਕੀਤਾ ਗਿਆ ਸੀ। ਸਲਮਾਨ ਨੇ ਪ੍ਰਸ਼ੰਸਕਾਂ ਨਾਲ ਕਮਿਟਮੈਂਟ ਕੀਤਾ ਸੀ ਕਿ ਉਨ੍ਹਾਂ ਦੀ ਫ਼ਿਲਮ ਸਿਨੇਮਾਘਰਾਂ ’ਚ ਹੀ ਰਿਲੀਜ਼ ਹੋਵੇਗੀ ਪਰ ਭਾਰਤ ’ਚ ਅਜਿਹਾ ਨਹੀਂ ਹੋ ਪਾਇਆ। ਵਿਦੇਸ਼ ’ਚ ਫ਼ਿਲਮ ਸਿਨੇਮਾਘਰਾਂ ’ਚ ਲੱਗੀ ਹੈ। 

PunjabKesari
ਫ਼ਿਲਮ ਨੂੰ ਭਾਰਤ ’ਚ ਤਾਂ ਲੋਕ ਓ.ਟੀ.ਟੀ. ਪਲੇਟਫਾਰਮ ’ਤੇ ਦੇਖ ਹੀ ਰਹੇ ਹਨ, ਨਾਲ ਹੀ ਫ਼ਿਲਮ ਨੂੰ ਵਿਦੇਸ਼ ’ਚ ਵੀ ਪੂਰਾ ਪਿਆਰ ਮਿਲ ਰਿਹਾ ਹੈ। ‘ਰਾਧੇ’ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ ਦੁਬਈ ਅਤੇ ਆਸਟ੍ਰੇਲੀਆ ’ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। 

PunjabKesari
ਕੋਰੋਨਾ ਸੰਕਟ ਦੇ ਦੌਰ ’ਚ ‘ਰਾਧੇ’ ਨੇ ਕੌਮਾਂਤਰੀ ਮਾਰਕਿਟ ’ਚ ਹੁਣ ਤੱਕ 2.94 ਕਰੋੜ ਰੁਪਏ ਕਮਾਏ ਹਨ ਇਹ ਇਕ ਵੱਡੀ ਰਾਸ਼ੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਫ਼ਿਲਮ ਭਾਰਤ ਦੇ ਨਾਲ ਵਿਦੇਸ਼ ’ਚ ਵੀ ਹਿੱਟ ਹੈ ਕਿਉਂਕਿ ਇਹ ਕਮਾਈ ਉਦੋਂ ਦੀ ਹੈ ਜਦੋਂ ਸਿਰਫ਼ 50 ਫੀਸਦੀ ਦੇ ਹਿਸਾਬ ਨਾਲ ਥਿਏਟਰ ’ਚ ਦਰਸ਼ਕ ਆ ਰਹੇ ਹਨ। ਹਾਲਾਂਕਿ ਹਫ਼ਤੇ ਦੇ ਅੰਤ ਤੱਕ ਫ਼ਿਲਮ ਦੀ ਕਮਾਈ ਜ਼ਿਆਦਾ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਓਪਨਿੰਗ ਵੀਕੈਂਡ ’ਤੇ ਉਂਝ ਹੀ ਫ਼ਿਲਮ ਤੋਂ ਜ਼ਿਆਦਾ ਕਮਾਈ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਸਲਮਾਨ ਖ਼ਾਨ ਦੀ ਐਕਟਿੰਗ ਨੂੰ ਦਰਸ਼ਕ ਕਾਫ਼ੀ ਪਸੰਦ ਵੀ ਕਰ ਰਹੇ ਹਨ। ਸਭ ਤੋਂ ਜ਼ਿਆਦਾ ਫ਼ਿਲਮ ’ਚ ਸਲਮਾਨ ਖ਼ਾਨ ਦੀ 


author

Aarti dhillon

Content Editor

Related News