ਧਮਕੀ ਤੋਂ ਬਾਅਦ ਸਲਮਾਨ ਖ਼ਾਨ ਨੇ ਤੋੜੀ ਸਾਲਾਂ ਪੁਰਾਣੀ ਰੀਤ! ਨਹੀਂ ਮਿਲੀ ਪ੍ਰਸ਼ੰਸਕਾਂ ਨੂੰ ਈਦੀ
Monday, Jul 11, 2022 - 03:20 PM (IST)
ਮੁੰਬਈ (ਬਿਊਰੋ)– ਈਦ ਆਈ ਤੇ ਚਲੀ ਵੀ ਗਈ ਪਰ ਇਸ ਈਦ ਮੌਕੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਈਦੀ ਨਹੀਂ ਮਿਲੀ। ਉਨ੍ਹਾਂ ਨੂੰ ਆਪਣੇ ਭਾਈਜਾਨ ਦੀ ਇਕ ਝਲਦ ਦੇ ਦੀਦਾਰ ਨਹੀਂ ਹੋਏ। ਪ੍ਰਸ਼ੰਸਕ ਘੰਟਿਆਂ ਤਕ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਇੰਤਜ਼ਾਰ ਕਰਦੇ ਰਹੇ ਪਰ ਸਲਮਾਨ ਖ਼ਾਨ ਦੀ ਝਲਕ ਉਨ੍ਹਾਂ ਨੂੰ ਨਹੀਂ ਮਿਲੀ।
ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਆਖਿਰ ਕਿਉਂ ਈਦ ਦੇ ਦਿਨ ਸਲਮਾਨ ਖ਼ਾਨ ਈਦ ਦਾ ਚੰਨ ਹੋ ਗਏ? ਕਿਉਂ ਸਲਮਾਨ ਖ਼ਾਨ ਨੇ ਈਦ ਮੌਕੇ ਸਾਲਾਂ ਪੁਰਾਣੀ ਰੀਤ ਤੋੜੀ ਤੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਨਹੀਂ ਹੋਏ। ਈ-ਟਾਈਮਜ਼ ਨੇ ਆਪਣੀ ਰਿਪੋਰਟ ’ਚ ਸੂਤਰ ਦੇ ਹਵਾਲੇ ਤੋਂ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਨਾ ਮਿਲਣ ਦਾ ਕਾਰਨ ਦੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ : ਬਾਇਓਪਿਕ ਐਲਾਨ ਕਰਨ ਮਗਰੋਂ ਟਰੋਲ ਹੋਏ ਅਕਸ਼ੇ ਕੁਮਾਰ, ਯੂਜ਼ਰ ਨੇ ਕਿਹਾ, ‘ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ’
ਰਿਪੋਰਟ ’ਚ ਲਿਖਿਆ ਹੈ, ‘‘ਸਲਮਾਨ ਖ਼ਾਨ ਲੋਕਾਂ ’ਚ ਆਉਣਾ ਨਜ਼ਰਅੰਦਾਜ਼ ਕਰਨਗੇ ਕਿਉਂਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਜਾਨੋਂ ਮਾਨਰ ਦੀ ਧਮਕੀ ਦਿੱਤੀ ਹੈ। ਗਲੈਕਸੀ ਅਪਾਰਟਮੈਂਟ ਦੇ ਬਾਹਰ ਖ਼ਾਸ ਪੁਲਸ ਅਫਸਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਘਰ ਦੇ ਬਾਹਰ ਸੁਰੱਖਿਆ ਪੂਰੀ ਤਰ੍ਹਾਂ ਨਾਲ ਟਾਈਟ ਹੈ। ਸਲਮਾਨ ਦੀ ਬਿਲਡਿੰਗ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ 15 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਇਹ ਵੀ ਸੁਣਨ ’ਚ ਆਇਆ ਹੈ ਕਿ ਖ਼ਾਸ ਫੋਰਸ ਦੇ ਅਫਸਰ ਸਲਮਾਨ ਨਾਲ ਉਸ ਦੀਆਂ ਫ਼ਿਲਮਾਂ ਦੇ ਸੈੱਟ ’ਤੇ ਵੀ ਮੌਜੂਦ ਰਹਿੰਦੇ ਹਨ।’’
ਸਲਮਾਨ ਹੀ ਨਹੀਂ, ਸਲਮਾਨ ਦੇ ਵਕੀਲ ਹਸਤਿਮਲ ਸਾਰਸਵਤ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੋਸ਼ ਹੈ ਕਿ ਧਮਕੀ ਭਰੀ ਚਿੱਠੀ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਭੇਜੀ ਹੈ। ਵਕੀਲ ਦੇ ਚੈਂਬਰ ਦੇ ਬਾਹਰੋਂ ਇਹ ਚਿੱਠੀ ਮਿਲੀ। ਇਸ ’ਚ ਲਿਖਿਆ ਸੀ, ‘‘ਸਿੱਧੂ ਮੂਸੇ ਵਾਲਾ ਵਾਂਗ ਤੁਹਾਡੀ ਕਿਸਮਤ ਲਿਖੀ ਜਾਵੇਗੀ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।