ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB ਰਿਐਲਟੀ ਨੇ ਕੀਤਾ ਵੱਡਾ ਐਲਾਨ
Tuesday, Aug 04, 2026 - 09:19 PM (IST)
ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਹੁਣ ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਸੈਕਟਰ ਵਿੱਚ ਇੱਕ ਵੱਡਾ ਧਮਾਕਾ ਕਰਨ ਦੀ ਤਿਆਰੀ ਵਿੱਚ ਹਨ। ਹਾਲ ਹੀ ਵਿੱਚ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਟ੍ਰਾਈਸਿਟੀ ਦੇ ਪ੍ਰਾਪਰਟੀ ਬਜ਼ਾਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਸਲਮਾਨ ਖਾਨ ਨੇ ਸੰਕੇਤ ਦਿੱਤਾ ਹੈ ਕਿ ਉਹ GB ਰਿਐਲਟੀ ਦੇ ਗੁਰਿੰਦਰ ਭੱਟੀ ਨਾਲ ਮਿਲ ਕੇ ਇੱਕ ਬਹੁਤ ਹੀ ਖਾਸ ਅਤੇ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਨ। ਆਪਣੀ ਪੋਸਟ ਵਿੱਚ ਸਲਮਾਨ ਨੇ ਲਿਖਿਆ, "ਚੰਡੀਗੜ੍ਹ ਟ੍ਰਾਈਸਿਟੀ ਦੀ ਲਗਜ਼ਰੀ ਰੀਅਲ ਅਸਟੇਟ ਦਾ ਚਿਹਰਾ ਬਦਲਣ ਵਾਲਾ ਹੈ"। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਲਿਖਿਆ, "ਤਿਆਰ ਹੋ ਜਾਓ... ਇੱਕ ਨਵੇਂ ਸਵੈਗ, ਇੱਕ ਨਵੀਂ ਕਲਾਸ ਅਤੇ ਇੱਕ ਨਵੇਂ ਦੌਰ ਲਈ। ਮੈਂ ਅਤੇ GB ਰਿਐਲਟੀ ਕੁਝ ਬਿਲਕੁਲ 'ਲੈਜੈਂਡਰੀ' (Legendary) ਲੈ ਕੇ ਆ ਰਹੇ ਹਾਂ। ਜੁੜੇ ਰਹੋ!"।
ਇਸ ਐਲਾਨ ਤੋਂ ਬਾਅਦ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਰੀਅਲ ਅਸਟੇਟ ਬਜ਼ਾਰ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਅਜੇ ਤੱਕ ਸਲਮਾਨ ਖਾਨ ਜਾਂ GB ਰਿਐਲਟੀ ਵੱਲੋਂ ਇਸ ਪ੍ਰੋਜੈਕਟ ਦੀ ਸਹੀ ਲੋਕੇਸ਼ਨ, ਕਿਸਮ ਜਾਂ ਲਾਂਚ ਦੀ ਤਰੀਕ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਮਾਹਿਰ ਇਸ ਪੋਸਟ ਨੂੰ ਇੱਕ ਆਉਣ ਵਾਲੇ ਲਗਜ਼ਰੀ ਪ੍ਰੋਜੈਕਟ ਦੇ ਟੀਜ਼ਰ ਵਜੋਂ ਦੇਖ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਸਲਮਾਨ ਖਾਨ ਅਤੇ GB ਰਿਐਲਟੀ ਦਾ ਇਹ ਗਠਜੋੜ ਟ੍ਰਾਈਸਿਟੀ ਦੇ ਰੀਅਲ ਅਸਟੇਟ ਦੇ ਦ੍ਰਿਸ਼ ਵਿੱਚ ਕੀ ਨਵਾਂ ਬਦਲਾਅ ਲਿਆਉਂਦਾ ਹੈ। ਨਿਵੇਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਅਗਲੇ ਵੱਡੇ ਖੁਲਾਸੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
