ਸੁਪਰਸਟਾਰ ਸਲਮਾਨ ਖਾਨ ਨੇ 'ਏਸਕੇਪ ਲਾਈਵ' ਦੇ ਲਾਂਚ ਮੌਕੇ ਟੀਮ ਨੂੰ ਦਿੱਤੀ ਸ਼ੁਭਕਾਮਨਾਵਾਂ

Thursday, May 19, 2022 - 05:47 PM (IST)

ਸੁਪਰਸਟਾਰ ਸਲਮਾਨ ਖਾਨ ਨੇ 'ਏਸਕੇਪ ਲਾਈਵ' ਦੇ ਲਾਂਚ ਮੌਕੇ ਟੀਮ ਨੂੰ ਦਿੱਤੀ ਸ਼ੁਭਕਾਮਨਾਵਾਂ

ਨਵੀਂ ਦਿੱਲੀ: ਡੀਜ਼ਨੀ+ਹੋਟਸਟਾਰ ’ਤੇ ਆਉਣ ਵਾਲੀ ਸੋਸ਼ਲ ਥ੍ਰਿਲਰ 'ਏਸਕੇਪ ਲਾਈਵ' ਨੂੰ ਲੈ ਕੇ ਹਰ ਕੋਈ ਬਹੁਤ ਉਤਸ਼ਾਹਿਤ ਹੈ ਪਰ ਇਕ ਖਾਸ ਵਿਅਕਤੀ ਹੈ ਜੋ ਸ਼ੋਅ ਦੀ ਸ਼ੁਰੂਆਤ ਲਈ ਸੱਚਮੁੱਚ ਖੁਸ਼ ਹਨ। ਉਹ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਹਨ। ਦਰਅਸਲ ਮੇਗਾ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸੋਸ਼ਲ ਥ੍ਰਿਲਰ  Escaype Live ਦੀ ਸ਼ੁਰੂਆਤ ਦੀ ਸ਼ੁਭਕਾਮਨਾਵਾਂ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ, ‘ਤੁਹਾਡੇ ਸਾਰਿਆਂ ਲਈ ਅੱਜ ਦੀ ਵੱਡੀ ਰਾਤ... ਤੁਹਾਡੇ ਨਵੇਂ ਸ਼ੋਅ ਲਈ ਸ਼ੁੱਭਕਾਮਨਾਵਾਂ।

PunjabKesari

ਇਹ ਵੀ ਪੜ੍ਹੋ: ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ, ਜਾਣੋ ਕੀ ਹੈ ਮਾਮਲਾ

'ਏਸਕੇਪ ਲਾਈਵ' ਇਕ ਕਾਲਪਨਿਕ ਕਹਾਣੀ ਹੈ ਜਿਸ ਨੂੰ ਜਯਾ ਮਿਸ਼ਰਾ ਅਤੇ ਸਿਧਾਰਥ ਕੁਮਾਰ ਤਿਵਾੜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖਿਆ ਹੈ। ਕਹਾਣੀ ’ਚ ਸਮਗਰੀ ਕ੍ਰਿਏਟਿਵ ਦਾ ਇਕ ਇਕੱਠ ਹੈ । ਜਿਸ ’ਚ ਵੱਖ-ਵੱਖ ਮਾਰਗ ਹਨ ਪਰ ਇਕ ਟੀਚਾ ਹੈ ਜੋ ਵਾਇਰਲ ਸਮੱਗਰੀ ਨੂੰ ਤਿਆਰ ਕਰਨਾ ਹੈ। ਜੋ ਦੇਸ਼ ’ਚ ਸਭ ਤੋਂ ਨਵੀਂ ਐਪ  Escaype Live ਇਕ ਜੀਵਨ ਨੂੰ ਬਦਲਣ ਲਈ ਘੋਸ਼ਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਸਿਧਾਰਥ ਕੁਮਾਰ ਤਿਵਾੜੀ ਦੇ ਵਨ ਲਾਈਫ਼ ਸਟੂਡੀਓਜ਼ ਦੇ ਅਧੀਨ ਤਿਆਰ ਕੀਤੀ 9-ਐਪੀਸੋਡ ਦੀ ਲੜੀ ਪ੍ਰਤੀਯੋਗੀ ਬਣਨ ਦੀ ਮਨੁੱਖੀ ਪ੍ਰਵਿਰਤੀ ਅਤੇ ਸਫ਼ਲ ਹੋਣ ਦੀ ਖੋਜ ’ਤੇ ਜ਼ੋਰ ਦਿੰਦੀ ਹੈ। ਇਸ ਫ਼ਿਲਮ ’ਚ ਬਹੁਤ ਹੀ ਪ੍ਰਤਿਭਾਸ਼ਾਲੀ ਕਾਸਟ ਹਨ ਜਿਸ ’ਚ ਸਿਧਾਰਥ, ਜਾਵੇਦ ਜਾਫ਼ਰੀ, ਸ਼ਵੇਤਾ ਤ੍ਰਿਪਾਠੀ ਸ਼ਰਮਾ, ਸਵਾਸਤਿਕਾ ਮੁਖਰਜੀ, ਪਲਬੀਤਾ ਬੋਰਠਾਕੁਰ, ਵਾਲੁਸ਼ਾ ਡਿਸੂਜ਼ਾ, ਰਿਤਵਿਕ ਸਾਹੋਰ, ਸੁਮੇਧ ਮੁਦਗਲਕਰ, ਗੀਤਿਕਾ ਵਿਦਿਆ ਓਹਲਿਆਨ, ਜਗਜੀਤ ਸੰਧੂ, ਰੋਹਿਤ ਸ਼ਰਮਾ ਅਤੇ ਬਾਲ ਕਲਾਕਾਰ ਸ਼ਾਮਲ ਹਨ।


author

Anuradha

Content Editor

Related News