ਸਲਮਾਨ ਖ਼ਾਨ ਨੇ ਸਿਧਾਰਥ ਮਲਹੋਤਰਾ ਨੂੰ ਦਿੱਤੀ ਵਿਆਹ ਦੀ ਵਧਾਈ, ਕਿਹਾ– ‘ਕਿਆਰਾ ਡਿਸੀਜ਼ਨ...’

10/17/2022 4:59:59 PM

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੇ ਸੈੱਟ ’ਤੇ ਸਿਧਾਰਥ ਮਲਹੋਤਰਾ ਦੀ ਖਿਚਾਈ ਕੀਤੀ। ਸਿਧਾਰਥ ਮਲਹੋਤਰਾ ਆਪਣੀ ਆਗਾਮੀ ਫ਼ਿਲਮ ‘ਥੈਂਕ ਗੌਡ’ ਦੀ ਪ੍ਰਮੋਸ਼ਨ ਕਰਨ ਲਈ ਸ਼ੋਅ ’ਚ ਪਹੁੰਚੇ ਸਨ।

ਇਹ ਖ਼ਬਰ ਵੀ ਪੜ੍ਹੋ : 2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬਾਰੇ ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰ ਉੱਡ ਰਹੀਆਂ ਹਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸਲਮਾਨ ਖ਼ਾਨ ਨੇ ਇਨ੍ਹਾਂ ਖ਼ਬਰਾਂ ਨੂੰ ਲੈ ਕੇ ਸਿਧਾਰਥ ਮਲਹੋਤਰਾ ਦੀ ਖਿਚਾਈ ਕੀਤੀ।

ਦੱਸ ਦੇਈਏ ਕਿ ਸਲਮਾਨ ਖ਼ਾਨ ਨੇ ਸਿਧਾਰਥ ਮਲਹੋਤਰਾ ਨੂੰ ਕਿਹਾ, ‘‘ਮੁਬਾਰਕਾਂ ਸਿਧਾਰਥ, ਵਿਆਹ ਮੁਬਾਰਕ ਹੋਵੇ। ਕਿਆਰਾ ਡਿਸੀਜ਼ਨ ਲਿਆ ਹੈ ਤੁਸੀਂ, ਪਿਆਰਾ ਡਿਸੀਜ਼ਨ ਤੇ ਕਿਸ ਦੀ ਅਡਵਾਨੀ ’ਚ, ਹੇ ਭਗਵਾਨ... ਕਿਸ ਦੀ ਐਡਵਾਈਸ ’ਤੇ ਲਿਆ ਹੈ ਤੁਸੀਂ ਇਹ ਡਿਸੀਜ਼ਨ?’’

ਸਲਮਾਨ ਖ਼ਾਨ ਦੀ ਇਸ ਗੱਲ ’ਤੇ ਸਿਧਾਰਥ ਮਲਹੋਤਰਾ ਨੂੰ ਬਲੱਸ਼ ਕਰਦੇ ਸਾਫ ਦੇਖਿਆ ਜਾ ਸਕਦਾ ਸੀ। ਸਲਮਾਨ ਖ਼ਾਨ ਦੀ ਗੱਲ ’ਤੇ ਖ਼ੁਦ ਨੂੰ ਡਿਫੈਂਡ ਕਰਦਿਆਂ ਸਿਧਾਰਥ ਨੇ ਕਿਹਾ, ‘‘ਤੁਸੀਂ ਤੇ ਵਿਆਹ ਦੀ ਸਲਾਹ ਦੇ ਰਹੇ ਹੋ?’’ ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਸਿੰਘ ਦੀ ਆਗਾਮੀ ਫ਼ਿਲਮ ‘ਥੈਂਕ ਗੌਡ’ ਲਗਾਤਾਰ ਸੁਰਖ਼ੀਆਂ ’ਚ ਹੈ। ਫ਼ਿਲਮ ’ਚ ਅਜੇ ਦੇਵਗਨ ਚਿਤਰਗੁਪਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਕਾਫੀ ਵਾਇਰਲ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News