ਸਲਮਾਨ ਖ਼ਾਨ ਨੇ ਸੋਮੀ ਅਲੀ ਨੂੰ ਦਿੱਤਾ ਸੀ ਧੋਖਾ, ਅਦਾਕਾਰਾ ਨੇ ਸਾਲਾਂ ਬਾਅਦ ਕੀਤਾ ਖੁਲਾਸਾ

03/31/2021 10:15:52 AM

ਮੁੰਬਈ: ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਸੋਮੀ ਅਲੀ ਅਤੇ ਅਦਾਕਾਰ ਸਲਮਾਨ ਖ਼ਾਨ ਦੇ ਪਿਆਰ ਦੇ ਚਰਚੇ ਬਾਲੀਵੁੱਡ 'ਚ ਕਾਫ਼ੀ ਮਸ਼ਹੂਰ ਹਨ। ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਕਬੂਲ ਕੀਤਾ ਸੀ ਪਰ ਕੁਝ ਸਮਾਂ ਰਿਸ਼ਤੇ ’ਚ ਰਹਿਣ ਤੋਂ ਬਾਅਦ ਇਹ ਦੋਵੇਂ ਵੱਖ ਹੋ ਗਏ। ਹੁਣ ਹਾਲ ਹੀ ’ਚ ਸੋਮੀ ਅਲੀ ਖ਼ਾਨ ਨੇ ਇਕ ਇੰਟਰਵਿਊ ’ਚ ਸਲਮਾਨ ਖ਼ਾਨ ਦੇ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕਈ ਖੁਲਾਸੇ ਕੀਤੇ ਹਨ। 

PunjabKesari
ਸੋਮੀ ਨੇ ਦੱਸਿਆ ਸਲਮਾਨ ਨਾਲ ਬ੍ਰੇਕਅੱਪ ਦਾ ਸੱਚ
ਇੰਟਰਵਿਊ ’ਚ ਸੋਮੀ ਨੇ ਦੱਸਿਆ ਕਿ ਸਲਮਾਨ ਅਤੇ ਮੇਰਾ ਬ੍ਰੇਕਅੱਪ 20 ਸਾਲ ਪਹਿਲੇ ਹੋਇਆ ਸੀ। ਉਹ ਵੀ ਇਸ ਲਈ ਕਿਉਂਕਿ ਸਲਮਾਨ ਨੇ ਮੈਨੂੰ ਧੋਖਾ ਦਿੱਤਾ ਸੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਉਸ ਨਾਲੋਂ ਰਿਸ਼ਤਾ ਤੋੜ ਲਿਆ ਅਤੇ ਮੈਂ ਇੰਡੀਆ ਛੱਡ ਕੇ ਚਲੀ ਗਈ। ਸੋਮੀ ਨੇ ਦੱਸਿਆ ਕਿ ਬਾਲੀਵੁੱਡ ’ਚ ਉਹ ਸਿਰਫ ਸਲਮਾਨ ਖ਼ਾਨ ਲਈ ਆਈ ਸੀ ਅਤੇ ਜਦੋਂ ਉਹ ਦੋਵੇਂ ਵੱਖ ਹੋ ਗਏ ਤਾਂ ਇੰਡੀਆ ’ਚ ਰਹਿਣ ਲਈ ਉਸ ਦੇ ਕੋਲ ਕੋਈ ਕਾਰਨ ਨਹੀਂ ਸੀ। ਉੱਧਰ ਜਦੋਂ ਉਸ ਨਾਲ ਬਾਲੀਵੁੱਡ ’ਚ ਵਾਪਸੀ ਕਰਨ ਨੂੰ ਲੈ ਕੇ ਸਵਾਲ ਕੀਤਾ ਤਾਂ ਸੋਮੀ ਨੇ ਕਿਹਾ ਕਿ ਮੈਂ ਇੰਡਸਟਰੀ ’ਚ ਫਿੱਟ ਨਹੀਂ ਬੈਠਦੀ ਹਾਂ, ਇਸ ਲਈ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ।  

PunjabKesari
16 ਸਾਲ ਦੀ ਉਮਰ ’ਚ ਇੰਡੀਆ ਆਈ ਸੀ ਸੋਮੀ
ਸੋਮੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਇੰਡੀਆ ਆਈ ਸੀ ਤਾਂ ਸਿਰਫ 16 ਸਾਲ ਦੀ ਸੀ ਅਤੇ ਉਹ ਸਿਰਫ ਸਲਮਾਨ ਖ਼ਾਨ ਨਾਲ ਵਿਆਹ ਕਰਨ ਲਈ ਇਥੇ ਆਈ ਸੀ। ਕਈ ਸਾਲ ਦੋਵੇਂ ਰਿਸ਼ਤੇ ’ਚ ਰਹੇ ਪਰ ਫਿਰ ਬ੍ਰੇਕਅੱਪ ਹੋ ਗਿਆ ਅਤੇ ਸੋਮੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਯੂ.ਐੱਸ. ਚਲੀ ਗਈ। 

PunjabKesari
ਕਈ ਹਿੱਟ ਫ਼ਿਲਮਾਂ ’ਚ ਕੀਤਾ ਕੰਮ 
ਸੋਮੀ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਮੈਂ ਜਿਥੋਂ ਆਈ ਸੀ ਉਥੋਂ ਦਾ ਅਤੇ ਇੰਡੀਆ ਦਾ ਲਾਈਫਸਟਾਈਲ ਬਿਲਕੁੱਲ ਵੱਖਰਾ ਸੀ ਅਤੇ ਇਹ ਇਥੇ ਡਾਇਰੈਕਟਰ ਮੇੇਰੇ ਕੋਲੋਂ ਡਰਦੇ ਸਨ ਕਿਉਂਕਿ ਮੈਂ ਕਦੇ ਵੀ ਰਿਹਰਸਲ ਕਰਨ ਨਹੀਂ ਜਾਂਦੀ ਸੀ। ਦੱਸ ਦੇਈਏ ਕਿ ਸੋਮੀ ਨੇ ਆਪਣੇ ਬਾਲੀਵੁੱਡ ਕੈਰੀਅਰ ’ਚ ‘ਕ੍ਰਿਸ਼ਣਾ ਅਵਤਾਰ’, ‘ਯਾਰ ਗੱਦਾਰ’, ‘ਤੀਸਰਾ ਕੌਣ’ ਵਰਗੀਆਂ ਕਈ ਮਸ਼ਹੂਰ ਫ਼ਿਲਮਾਂ ’ਚ ਕੰਮ ਕੀਤਾ ਹੈ। 


Aarti dhillon

Content Editor

Related News