Happy Birthday Bhaijaan : 100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ

12/27/2022 11:39:17 AM

ਮੁੰਬਈ (ਬਿਊਰੋ)– ਦਬੰਗ ਅੰਦਾਜ਼ ਤੇ ਕਿੱਲਰ ਸਵੈਗ, ਬਾਲੀਵੁੱਡ ਦੇ ਭਾਈਜਾਨ ਦਾ ਚਾਰਮ ਤੇ ਰੁਤਬਾ ਲਾਜਵਾਬ ਹੈ। ਸਲਮਾਨ ਖ਼ਾਨ ਬਾਲੀਵੁੱਡ ਦੇ ਇਕ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਬੱਚੇ-ਬਜ਼ੁਰਗ ਤੇ ਜਵਾਨ ਸਾਰੇ ਦੀਵਾਨੇ ਹਨ। ਪ੍ਰਸ਼ੰਸਕਾਂ ਦੇ ਫੇਵਰੇਟ ਸਲਮਾਨ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਦੇ ਜਨਮਦਿਨ ਦਾ ਜਸ਼ਨ ਜ਼ੋਰਾਂ-ਸ਼ੋਰਾਂ ’ਤੇ ਮਨਾਇਆ ਜਾ ਰਿਹਾ ਹੈ।

ਜੀ ਹਾਂ, ਹੁਣ ਸਲਮਾਨ ਖ਼ਾਨ ਦਾ ਜਨਮਦਿਨ ਹੋਵੇ ਤਾਂ ਜਸ਼ਨ ਵੀ ਵੱਡਾ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਜਨਮਦਿਨ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਸਲਮਾਨ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਉਨ੍ਹਾਂ ਦੇ ਹਜ਼ਾਰਾਂ ਚਾਹੁਣ ਵਾਲੇ 4-5 ਦਿਨ ਪਹਿਲਾਂ ਹੀ ਸੈਲੀਬ੍ਰੇਸ਼ਨ ਮੋਡ ’ਤੇ ਹਨ। ‘ਬਿੱਗ ਬੌਸ’ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਵੀ ਖ਼ਾਸ ਅੰਦਾਜ਼ ’ਚ ਸਲਮਾਨ ਖ਼ਾਨ ਦਾ ਜਨਮਦਿਨ ਮਨਾਇਆ ਗਿਆ।

PunjabKesari

27 ਦਸੰਬਰ, 1965 ਨੂੰ ਜਨਮੇ ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਵੱਸਦੇ ਹਨ। ਉਥੇ ਉਨ੍ਹਾਂ ਦਾ ਬਾਲੀਵੁੱਡ ’ਚ ਸਿੱਕਾ ਵੀ ਚੱਲਦਾ ਹੈ। ਇਸ ’ਚ ਕੋਈ ਦੋਰਾਏ ਨਹੀਂ ਹੈ ਕਿ ਸਲਮਾਨ ਅੱਜ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰ ਹਨ। ਉਹ ਇਕ ਆਲੀਸ਼ਾਨ ਜ਼ਿੰਦਗੀ ਜਿਊਂਦੇ ਹਨ ਪਰ ਸ਼ਾਇਦ ਇਹ ਗੱਲ ਘੱਟ ਹੀ ਲੋਕਾਂ ਨੂੰ ਪਤਾ ਹੋਵੇਗੀ ਕਿ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਦੀ ਪਹਿਲੀ ਕਮਾਈ 100 ਰੁਪਏ ਤੋਂ ਵੀ ਘੱਟ ਸੀ।

ਸੁਣ ਕੇ ਹੈਰਾਨੀ ਹੋਈ ਨਾ? ਪਰ ਸੱਚ ਇਹੀ ਹੈ। ਰਿਪੋਰਟ ਦੀ ਮੰਨੀਏ ਤਾਂ ਸਲਮਾਨ ਨੇ ਆਪਣੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਕਮਾਈ 75 ਰੁਪਏ ਸੀ। ਉਨ੍ਹਾਂ ਨੇ ਮੁੰਬਈ ਦੇ ਤਾਜ ਹੋਟਲ ’ਚ ਇਕ ਸ਼ੋਅ ’ਚ ਬੈਕਗਰਾਊਂਡ ਡਾਂਸ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ 75 ਰੁਪਏ ਮਿਲੇ ਸਨ। ਉਥੇ ਆਪਣੀ ਪਹਿਲੀ ਹਿੱਟ ਫ਼ਿਲਮ ‘ਮੈਨੇ ਪਿਆਰ ਕੀਆ’ ਲਈ ਸਲਮਾਨ ਨੂੰ 31 ਹਜ਼ਾਰ ਰੁਪਏ ਦੀ ਫੀਸ ਮਿਲੀ ਸੀ।

PunjabKesari

ਹੁਣ ਦੇਖੋ ਅੱਜ ਸਲਮਾਨ ਖ਼ਾਨ ਕਿਸ ਮੁਕਾਮ ’ਤੇ ਹਨ। ਸਲਮਾਨ ਨੂੰ ਆਪਣੀਆਂ ਫ਼ਿਲਮਾਂ ਲਈ ਕਦੇ ਪਿਆਰ ਮਿਲਿਆ ਤਾਂ ਕਦੇ ਲੋਕਾਂ ਦੇ ਤੰਜ ਪਰ ਉਨ੍ਹਾਂ ਨੇ ਆਪਣੀ ਮਿਹਨਤ ਜਾਰੀ ਰੱਖੀ। ਅੱਜ ਸਲਮਾਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਤੇ ਡਿਮਾਂਡਿੰਗ ਸਟਾਰ ਬਣ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਮੁਸੀਬਤ ’ਚ ਘਿਰੇ ਗਾਇਕ ਹਰਭਜਨ ਮਾਨ, ਲੱਗਾ ਢਾਈ ਕਰੋੜ ਦੀ ਧੋਖਾਧੜੀ ਦਾ ਦੋਸ਼

ਸਲਮਾਨ ਖ਼ਾਨ ਨੇ ਸਿਨੇਮਾ ਜਗਤ ਨੂੰ ‘ਮੈਨੇ ਪਿਆਰ ਕੀਆ’, ‘ਸਾਜਨ’, ‘ਹਮ ਆਪਕੇ ਹੈਂ ਕੌਨ’, ‘ਕਰਨ ਅਰਜੁਨ’, ‘ਜੁੜਵਾ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਦਬੰਗ’, ‘ਬਾਡੀਗਾਰਡ’, ‘ਏਕ ਥਾ ਟਾਈਗਰ’, ‘ਬਜਰੰਗੀ ਭਾਈਜਾਨ’ ਵਰਗੀਆਂ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਸਲਮਾਨ ਨੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ ਬਣਾ ਕੇ ਬਾਕਸ ਆਫਿਸ ’ਤੇ ਕਾਮਯਾਬੀ ਦਾ ਨਵਾਂ ਬਾਰ ਸੈੱਟ ਕੀਤਾ ਹੈ।

PunjabKesari

ਸਲਮਾਨ ਅੱਜ ਕਰੋੜਾਂ ਦੇ ਮਾਲਕ ਹਨ। ਅਦਾਕਾਰ ਹੋਣ ਤੋਂ ਇਲਾਵਾ ਸਲਮਾਨ ਇਕ ਸ਼ਾਨਦਾਰ ਬਿਜ਼ਨੈੱਸਮੈਨ ਵੀ ਹਨ। ਸਲਮਾਨ ਖ਼ਾਨ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ, ਜਿਸ ਦਾ ਨਾਂ ‘ਸਲਮਾਨ ਖ਼ਾਨ ਫ਼ਿਲਮਜ਼’ ਹੈ। ਸਲਮਾਨ ਦਾ ਖ਼ੁਦ ਦਾ ਇਕ ਬ੍ਰੈਂਡ ਵੀ ਹੈ, ਜੋ ਬੀਂਗ ਹਿਊਮਨ ਨਾਂ ਨਾਲ ਚੱਲਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਸਲਮਾਨ ਮੋਟੀ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਬ੍ਰਾਂਡ ਪ੍ਰਮੋਸ਼ਨ ਤੋਂ ਵੀ ਸਲਮਾਨ ਕਰੋੜਾਂ ਦੀ ਫੀਸ ਲੈਂਦੇ ਹਨ।

ਸਲਮਾਨ ਬਾਲੀਵੁੱਡ ਦੇ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਨੇ ਆਪਣੀ ਰੌਸ਼ਨੀ ਨਾਲ ਕਈ ਲੋਕਾਂ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕੀਤਾ ਹੈ। ਸਲਮਾਨ ਨੇ ਕਈ ਲੋਕਾਂ ਦੀ ਜ਼ਿੰਦਗੀ ਸੰਵਾਰੀ ਹੈ। ਉਨ੍ਹਾਂ ਦੇ ਕਰੀਅਰ ’ਚ ਕਾਮਯਾਬੀ ਦੇ ਖੰਭ ਲਗਾਏ ਹਨ। ਇਹੀ ਵਜ੍ਹਾ ਹੈ ਕਿ ਅੱਜ ਅੱਧੀ ਇੰਡਸਟਰੀ ਸਲਮਾਨ ਨੂੰ ਉਨ੍ਹਾਂ ਦੇ ਨਾਂ ਨਾਲ ਨਹੀਂ, ਸਗੋਂ ਭਾਈਜਾਨ ਕਹਿ ਕੇ ਬੁਲਾਉਂਦੀ ਹੈ।

PunjabKesari

ਸਲਮਾਨ ਖ਼ਾਨ ਨੇ ਇੰਡਸਟਰੀ ’ਚ ਕਈ ਟਰੈਂਡ ਸੈੱਟ ਕੀਤੇ ਹਨ। ਸਲਮਾਨ ਖ਼ੁਦ ਤਾਂ ਆਪਣੀ ਸ਼ਾਨਦਾਰ ਬਾਡੀ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਫਿੱਟ ਰਹਿਣ ਲਈ ਪ੍ਰਭਾਵਿਤ ਕੀਤਾ ਹੈ। ਸਿਕਸ ਪੈਕ ਐਬਸ, ਸ਼ਰਟਲੈੱਸ ਹੋ ਕੇ ਬਾਡੀ ਫਲਾਂਟ ਕਰਨ ਦਾ ਟਰੈਂਡ ਸਲਮਾਨ ਨੇ ਹੀ ਚਲਾਇਆ ਹੈ, ਜਿਸ ਨੂੰ ਅੱਜ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲੇ ਫਾਲੋਅ ਕਰਦੇ ਹਨ।

ਨੋਟ– ਸਲਮਾਨ ਖ਼ਾਨ ਦੀ ਕਿਹੜੀ ਫ਼ਿਲਮ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News