ਸਲਮਾਨ ਖ਼ਾਨ ਬਣੇ ਬੋਨ ਮੈਰੋ ਦਾਨ ਕਰਨ ਵਾਲੇ ਪਹਿਲੇ ਭਾਰਤੀ, ਇਸ ਤਰ੍ਹਾਂ ਬਚਾਈ ਛੋਟੀ ਬੱਚੀ ਦੀ ਜਾਨ

Tuesday, Jul 30, 2024 - 11:42 AM (IST)

ਨਵੀਂ ਦਿੱਲੀ- ਸਲਮਾਨ ਖ਼ਾਨ ਬਾਲੀਵੁੱਡ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰਾਂ ਵਿੱਚੋਂ ਇੱਕ ਹਨ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਵਰਕ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਅਦਾਕਾਰ ਆਪਣੇ ਘਰ ਦੇ ਬਾਹਰ ਹੋਈ ਗੋਲੀਬਾਰੀ ਨੂੰ ਲੈ ਕੇ ਸੁਰਖੀਆਂ 'ਚ ਹਨ। ਅਦਾਕਾਰ ਕਾਫੀ ਚੈਰਿਟੀ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਹੈ।ਦਰਅਸਲ, ਸਲਮਾਨ ਖ਼ਾਨ ਇਹ ਨੇਕ ਕੰਮ ਕਰਨ ਵਾਲੇ ਪਹਿਲੇ ਭਾਰਤੀ ਵੀ ਹਨ। 2010 'ਚ ਉਸ ਨੇ ਇੱਕ ਲੜਕੀ ਦੀ ਜਾਨ ਬਚਾਉਣ ਲਈ ਆਪਣਾ ਬੋਨ ਮੈਰੋ ਦਾਨ ਕੀਤਾ। ਸਲਮਾਨ ਨੇ ਬੋਨ ਮੈਰੋ ਦਾਨ ਕਰਨ ਲਈ ਮੈਰੋ ਡੋਨਰ ਰਜਿਸਟਰੀ ਇੰਡੀਆ (MDRI) 'ਚ ਆਪਣੀ ਰਜਿਸਟਰੇਸ਼ਨ ਕਰਵਾਈ ਸੀ। ਹੁਣ 2010 ਦੀ ਇੱਕ ਰਿਪੋਰਟ ਮੁਤਾਬਕ ਡਾਕਟਰ ਸੁਨੀਲ ਪਾਰੇਖ, ਜੋ ਕਿ ਐਮ.ਡੀ.ਆਰ.ਆਈ. ਦੇ ਬੋਰਡ ਮੈਂਬਰ ਸਨ, ਨੇ ਇੰਟਰਵਿਊ 'ਚ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -Bday Spl:ਗਰੀਬਾਂ ਦਾ ਮਸੀਹਾ, ਫ਼ਿਲਮਾਂ 'ਚ ਖਲਨਾਇਕ, ਅੱਜ ਹੈ ਇਹ ਅਦਾਕਾਰ ਕਰੋੜਾਂ ਦਾ ਮਾਲਕ

ਆਪਣੇ ਇੱਕ ਇੰਟਰਵਿਊ 'ਚ, ਡਾਕਟਰ ਸੁਨੀਲ ਪਾਰੇਖ, ਜੋ MDRI ਦੇ ਬੋਰਡ 'ਚ ਸੇਵਾ ਕਰਦੇ ਹਨ, ਨੇ ਕਿਹਾ ਕਿ ਸਲਮਾਨ ਖ਼ਾਨ ਬੋਨ ਮੈਰੋ ਬਾਰੇ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਸਨ। ਇਨ੍ਹੀਂ ਦਿਨੀਂ ਸਲਮਾਨ ਨੂੰ ਪੂਜਾ ਬਾਰੇ ਪਤਾ ਲੱਗਾ ਕਿ ਉਸ ਨੂੰ ਬੋਨ ਮੈਰੋ ਦੀ ਲੋੜ ਹੈ। ਸਲਮਾਨ ਨੇ ਕਿਹਾ ਕਿ ਇੱਕ ਫੁੱਟਬਾਲ ਟੀਮ ਆਵੇਗੀ ਅਤੇ ਬੋਨ ਮੈਰੋ ਦਾਨ ਕਰੇਗੀ, ਪਰ ਬਦਕਿਸਮਤੀ ਨਾਲ ਉਹ ਸਾਰੇ ਆਖਰੀ ਸਮੇਂ ਵਿੱਚ ਪਿੱਛੇ ਹਟ ਗਏ।ਡਾਕਟਰ ਸੁਨੀਲ ਪਾਰੇਖ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, 'ਬੋਨ ਮੈਰੋ ਲਈ ਨਿਰਧਾਰਤ ਦਿਨ 'ਤੇ ਜਦੋਂ ਕੋਈ ਨਹੀਂ ਆਇਆ ਤਾਂ ਸਲਮਾਨ ਅਤੇ ਉਸ ਦਾ ਭਰਾ ਅਰਬਾਜ਼ ਦਾਨ ਕਰਨ ਲਈ ਅੱਗੇ ਆਏ ਅਤੇ ਇਸ ਤਰ੍ਹਾਂ ਸਲਮਾਨ ਖ਼ਾਨ ਭਾਰਤ ਦੇ ਬੋਨ ਮੈਰੋ ਡੋਨਰ ਬਣ ਗਏ।'

ਇਹ ਖ਼ਬਰ ਵੀ ਪੜ੍ਹੋ -ਹਾਰਦਿਕ ਪੰਡਯਾ ਨੂੰ ਸਤਾ ਰਹੀ ਹੈ ਆਪਣੇ ਪੁੱਤਰ ਦੀ ਯਾਦ, ਵੀਡੀਓ ਸ਼ੇਅਰ ਕਰਕੇ ਕੀਤਾ ਜਨਮਦਿਨ ਵਿਸ਼

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਫ਼ਿਲਮ 'ਸਿਕੰਦਰ' 'ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਏ.ਆਰ ਮੁਰੁਗਦੌਸ ਕਰਨਗੇ ਜੋ ਗਜਨੀ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਇਹ ਇੱਕ ਐਕਸ਼ਨ ਭਰਪੂਰ ਫ਼ਿਲਮ ਹੈ ਜਿਸ 'ਚ ਉਨ੍ਹਾਂ ਦੇ ਨਾਲ ਰਸ਼ਮਿਕਾ ਮੰਡਾਨਾ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
 


Priyanka

Content Editor

Related News