ਸ਼ਮਿਤਾ ਸ਼ੈੱਟੀ ’ਤੇ ਭੜਕੇ ਸਲਮਾਨ ਖ਼ਾਨ, ਰਾਖੀ ਸਾਵੰਤ ਨੂੰ ਮਾਰਿਆ ਸੀ ਧੱਕਾ

Saturday, Dec 25, 2021 - 10:51 AM (IST)

ਸ਼ਮਿਤਾ ਸ਼ੈੱਟੀ ’ਤੇ ਭੜਕੇ ਸਲਮਾਨ ਖ਼ਾਨ, ਰਾਖੀ ਸਾਵੰਤ ਨੂੰ ਮਾਰਿਆ ਸੀ ਧੱਕਾ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ‘ਵੀਕੈਂਡ ਕਾ ਵਾਰ’ ਹਮੇਸ਼ਾ ਹੀ ਜ਼ਬਰਦਸਤ ਹੁੰਦਾ ਹੈ। ਹਰ ਹਫਤੇ ਸਲਮਾਨ ਖ਼ਾਨ ਆਉਂਦੇ ਹਨ ਤੇ ਕਿਸੇ ਨਾ ਕਿਸੇ ਮੁਕਾਬਲੇਬਾਜ਼ ਦੀ ਰੱਜ ਕੇ ਕਲਾਸ ਲਗਾਉਂਦੇ ਹਨ। ਇਸ ਵਾਰ ਨੰਬਰ ਸ਼ਮਿਤਾ ਸ਼ੈੱਟੀ ਦਾ ਸੀ। ਸ਼ਮਿਤਾ ਨੇ ਟਾਸਕ ਦੌਰਾਨ ਰਾਖੀ ਸਾਵੰਤ ਨੂੰ ਧੱਕਾ ਦੇ ਦਿੱਤਾ ਸੀ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ‘ਬਿੱਗ ਬੌਸ’ ਦੇ ਘਰ ’ਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਛਾਇਆ ਮਾਤਮ, ਚਾਚੇ ਤੋਂ ਬਾਅਦ ਪਿਤਾ ਦਾ ਵੀ ਹੋਇਆ ਦਿਹਾਂਤ

ਇਸ ਵਾਰ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਸਲਮਾਨ ਖ਼ਾਨ ਫੇਅਰ ਤੇ ਅਨਫੇਅਰ ਗੇਮ ਨੂੰ ਲੈ ਕੇ ਸਭ ਨੂੰ ਸਵਾਲ ਪੁੱਛਣ ਵਾਲੇ ਹਨ। ਉਹ ਪੁੱਛਦੇ ਹਨ, ‘ਸਭ ਤੋਂ ਅਨਫੇਅਰ ਖਿਡਾਰੀ ਕੌਣ ਹੈ?’ ਸ਼ਮਿਤਾ ਸ਼ੈੱਟੀ ਲਗਾਤਾਰ ਦੇਵੋਲੀਨਾ ਭੱਟਾਚਾਰਜੀ ਦਾ ਪੱਖ ਲੈਣ ਲਈ ਰਾਖੀ ਸਾਵੰਤ ਦਾ ਨਾਂ ਲੈਂਦੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਖੀ ਨੂੰ ਧੱਕਾ ਦੇਣ ਲਈ ਉਹ ਸ਼ਮਿਤਾ ਨੂੰ ਬਾਹਰ ਬੁਲਾਉਂਦੇ ਹਨ। ਉਹ ਸ਼ਮਿਤਾ ਨੂੰ ਕਹਿੰਦੇ ਹਨ, ‘ਜਿਸ ਤਰ੍ਹਾਂ ਤੁਸੀਂ ਰਾਖੀ ਨੂੰ ਧੱਕਾ ਦਿੱਤਾ, ਉਹ ਗਲਤ ਸੀ। ਤੁਸੀਂ ਉਮਰ ਰਿਆਜ਼ ਲਈ ਕਿਹਾ ਸੀ ਕਿ ਉਸ ਨੇ ਪ੍ਰਤੀਕ ਨੂੰ ਵਾਰ-ਵਾਰ ਉਕਸਾਇਆ ਸੀ ਧੱਕਾ ਦੇਣ ਲਈ, ਤੁਸੀਂ ਵੀ ਉਹੀ ਕੰਮ ਕੀਤਾ ਹੈ।’

 
 
 
 
 
 
 
 
 
 
 
 
 
 
 

A post shared by ColorsTV (@colorstv)

ਸਲਮਾਨ ਖ਼ਾਨ ਨੇ ਤੇਜਸਵੀ ਪ੍ਰਕਾਸ਼ ਨਾਲ ਆਪਣੇ ਝਗੜੇ ਲਈ ਕਰਨ ਕੁੰਦਰਾ ਨੂੰ ਵੀ ਬੁਲਾਇਆ। ਉਹ ਉਸ ਨੂੰ ਸਵਾਲ ਕਰਦੇ ਹਨ, ‘ਕੀ ਤੁਸੀਂ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਰਾਖੀ ਇਕ ਅਨਫੇਅਰ ਗੇਮ ਖੇਡ ਰਹੀ ਸੀ ਜਾਂ ਇਸ ਤੱਥ ਤੋਂ ਕਿ ਰਾਖੀ ਤੇ ਦੇਵੋਲੀਨਾ ਤੇਜਸਵੀ ਦਾ ਸਮਰਥਨ ਕਰ ਰਹੀਆਂ ਸਨ।’

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਤੋਂ ਇਲਾਵਾ 27 ਦਸੰਬਰ ਨੂੰ ਸਲਮਾਨ ਖ਼ਾਨ ਦਾ ਜਨਮਦਿਨ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਥੇ ਮੁਕਾਬਲੇਬਾਜ਼ ਉਨ੍ਹਾਂ ਲਈ ਇਕ ਖ਼ਾਸ ਡਾਂਸ ਸ਼ੋਅ ਕਰਨਗੇ, ਉਥੇ ਬਾਲੀਵੁੱਡ ਤੇ ਦੱਖਣ ਭਾਰਤ ਦੇ ਦਿੱਗਜ ਅਦਾਕਾਰ ਰਾਮ ਚਰਨ, ਜੂਨੀਅਰ ਐੱਨ. ਟੀ. ਆਰ. ਤੇ ਆਲੀਆ ਭੱਟ ਵੀ ਸ਼ੋਅ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News