ਸਲਮਾਨ ਖ਼ਾਨ ਅਤੇ ਕੇ.ਆਰ.ਕੇ. ਦੀ ਲੜਾਈ ’ਚ ਆਪਣਾ ਨਾਂ ਆਉਣ ਨਾਲ ਭੜਕੇ ਗੋਵਿੰਦਾ
Thursday, Jun 03, 2021 - 05:29 PM (IST)

ਮੁੰਬਈ: ਫ਼ਿਲਮ ਕ੍ਰਿਟਿਕ ਕਮਾਲ ਆਰ ਖ਼ਾਨ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦ ਖ਼ੂਬ ਸੁਰਖੀਆਂ ’ਚ ਹਨ। ਬੀਤੇ ਦਿਨੀਂ ਫ਼ਿਲਮ ‘ਰਾਧੇ’ ਦਾ ਨੈਗੇਟਿਵ ਰਿਵਿਊ ਕਰਨ ਤੋਂ ਬਾਅਦ ਕੇ.ਆਰ.ਕੇ. ਦਾ ਸਲਮਾਨ ਖ਼ਾਨ ਨਾਲ ਵਿਵਾਦ ਚੱਲ ਰਿਹਾ ਹੈ। ਉੱਧਰ ਹੁਣ ਇਸ ਮਾਮਲੇ ’ਚ ਕੇ.ਆਰ.ਕੇ ਨੇ ਅਦਾਕਾਰ ਗੋਵਿੰਦਾ ਦਾ ਨਾਂ ਘਸੀਟ ਲਿਆ ਹੈ ਜਿਸ ਕਾਰਨ ਉਹ ਭੜਕ ਗਏ ਹਨ।
ਦਰਅਸਲ ਸਲਮਾਨ ਖ਼ਾਨ ਨਾਲ ਜੁਬਾਨੀ ਲੜਾਈ ਵਿਚਾਲੇ ਕੇ.ਆਰ.ਕੇ ਨੇ ਹਾਲ ਹੀ ’ਚ ਇਕ ਟਵੀਟ ’ਚ ਗੋਵਿੰਦਾ ਨੂੰ ਉਨ੍ਹਾਂ ਦੇ ਸਪੋਰਟ ਲਈ ਧੰਨਵਾਦ ਕੀਤਾ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ। ਅਜਿਹੇ ’ਚ ਪ੍ਰਸ਼ੰਸਕਾਂ ਨੂੰ ਲੱਗਾ ਕਿ ਗੋਵਿੰਦਾ ਨੇ ਕੇ.ਆਰ.ਕੇ ਨੂੰ ਸਪੋਰਟ ਕੀਤੀ ਹੈ। ਲੜਾਈ ’ਚ ਗੋਵਿੰਦਾ ਨੇ ਕੇ.ਆਰ.ਕੇ ਨੂੰ ਸਪੋਰਟ ਕੀਤੀ ਹੈ ਜਿਵੇਂ ਹੀ ਗੋਵਿੰਦਾ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਭੜਕ ਗਏ।
ਇਸ ’ਤੇ ਸਫ਼ਾਈ ਦਿੰਦੇ ਹੋਏ ਗੋਵਿੰਦਾ ਨੇ ਕਿਹਾ ਕਿ ਮੈਂ ਕੁਝ ਰਿਪੋਰਟਸ ’ਚ ਪੜਿ੍ਹਆ ਹੈ ਕਿ ਮੈਂ ਕੇ.ਆਰ.ਕੇ ਦੀ ਸਪੋਰਟ ਕੀਤੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਮੈਂ ਸਾਲਾਂ ਤੋਂ ਕੇ.ਆਰ.ਕੇ ਨਾਲ ਸੰਪਰਕ ’ਚ ਨਹੀਂ ਹਾਂ ਅਤੇ ਨਾ ਹੋ ਕਈ ਮੀਟਿੰਗ, ਨਾ ਫੋਨ ਨਾ ਹੀ ਮੈਂ ਕਦੇ ਉਸ ਨੂੰ ਮੈਸੇਜ ਕੀਤਾ। ਹੋ ਸਕਦਾ ਹੈ ਕਿ ਮੇਰੇ ਨਾ ਦਾ ਹੀ ਕੋਈ ਹੋਰ ਇਨਸਾਨ ਹੋਵੇਗਾ, ਜਿਸ ਨੂੰ ਕੇ.ਆਰ.ਕੇ. ਨੇ ਟਵੀਟ ਕੀਤਾ ਹੋਵੇਗਾ। ਖ਼ੁਦ ਨੂੰ ਨੰਬਰ ਵਨ ਕ੍ਰਿਟਿਕ ਦੱਸਣ ਵਾਲੇ ਕੇ.ਆਰ.ਕੇ. ਤਾਂ ਮੇਰੀਆਂ ਫ਼ਿਲਮਾਂ ਦੇ ਨਾਲ-ਨਾਲ ਮੇਰੇ ਬਾਰੇ ’ਚ ਵੀ ਗ਼ਲਤ ਸਟੇਟਮੈਂਟ ਦੇ ਚੁੱਕੇ ਹਨ।
ਗੋਵਿੰਦਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਸਲਮਾਨ ਅਤੇ ਕੇ.ਆਰ.ਕੇ. ਦੇ ਵਿਚਕਾਰ ਕਿਸ ਗੱਲ ’ਤੇ ਲੜਾਈ ਚੱਲ ਰਹੀ ਹੈ ਪਰ ਮੇਰਾ ਨਾਂ ਇਸ ’ਚ ਘਸੀਟ ਲਿਆ ਗਿਆ ਹੈ। ਅਜਿਹੀ ਹੀ ਕੋਸ਼ਿਸ਼ ਇਕ ਹੋਰ ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਕੀਤੀ ਸੀ ਜਿਨ੍ਹਾਂ ਨੇ ਕਾਰਤਿਕ ਆਰਯਨ ਵੱਲੋਂ ਕੁਝ ਫ਼ਿਲਮਾਂ ਖੋਹਣ ਦੇ ਮਾਮਲੇ ’ਚ ਮੇਰਾ ਨਾਂ ਘਸੀਟਿਆ ਸੀ। ਮੈਨੂੰ ਲੱਗਦਾ ਹੈ ਕਿ ਕੋਰੋਨਾ ਮਹਾਮਾਰੀ ਵਿਚਾਲੇ ਦੋਵਾਂ ਹੀ ਗੱਲਾਂ ਨੂੰ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।