ਫਿਲਮ ਸਲਮਾਨ ਖਾਨ ਦਾ ਹੋਲੀ ਗੀਤ ''ਬਮ ਬਮ ਭੋਲੇ'' ਰਿਲੀਜ਼
Tuesday, Mar 11, 2025 - 05:49 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਹੋਲੀ ਗੀਤ 'ਬਮ ਬਮ ਭੋਲੇ' ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।
ਫਿਲਮ 'ਸਿਕੰਦਰ' ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਕਰ ਰਹੇ ਹਨ, ਜਦੋਂ ਕਿ ਸਾਜਿਦ ਨਾਡੀਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਕੱਲ੍ਹ ਦੇ ਧਮਾਕੇਦਾਰ ਟੀਜ਼ਰ ਤੋਂ ਬਾਅਦ, ਹੁਣ ਗੀਤ 'ਬਮ ਬਮ ਭੋਲੇ' ਰਿਲੀਜ਼ ਹੋ ਗਿਆ ਹੈ। ਫਿਲਮ 'ਸਿਕੰਦਰ' ਦੇ ਇਸ ਗੀਤ ਨੇ ਪਹਿਲਾਂ ਹੀ ਹੋਲੀ ਦੇ ਤਿਉਹਾਰੀ ਮੂਡ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। 'ਬਮ ਬਮ ਭੋਲੇ' ਵਿੱਚ ਨਾ ਸਿਰਫ਼ ਸੰਗੀਤ ਹੈ, ਸਗੋਂ ਇੱਕ ਜ਼ਬਰਦਸਤ ਰੈਪ ਅਤੇ ਨੱਚਣਯੋਗ ਕੰਪੋਜ਼ਿਸ਼ਨ ਵੀ ਹੈ, ਜੋ ਇਸ ਹੋਲੀ ਨੂੰ ਹੋਰ ਵੀ ਊਰਜਾਵਾਨ ਬਣਾ ਦੇਵੇਗਾ।
ਸਲਮਾਨ ਦੇ ਨਾਲ, ਇਸ ਗਾਣੇ ਵਿੱਚ ਰਸ਼ਮੀਕਾ ਮੰਦਾਨਾ ਅਤੇ ਕਾਜਲ ਅਗਰਵਾਲ ਵੀ ਦਿਖਾਈ ਦੇ ਰਹੀਆਂ ਹਨ। ਤਿੰਨਾਂ ਸਿਤਾਰਿਆਂ ਦੀ ਕੈਮਿਸਟਰੀ ਅਤੇ ਧਮਾਕੇਦਾਰ ਪੇਸ਼ਕਾਰੀ ਨੇ ਇਸ ਗੀਤ ਨੂੰ ਇੱਕ ਪਰਫੈਕਟ ਫੈਸਟਿਵ ਐਂਥਮ ਬਣਾ ਦਿੱਤਾ ਹੈ।