ਸਲਮਾਨ ਖ਼ਾਨ ਸਰੋਗੇਸੀ ਰਾਹੀਂ ਬਣਨਾ ਚਾਹੁੰਦੇ ਨੇ ਪਿਤਾ ਪਰ ਆ ਰਹੀਆਂ ਨੇ ਇਹ ਮੁਸ਼ਕਿਲਾਂ

Monday, May 01, 2023 - 11:01 AM (IST)

ਸਲਮਾਨ ਖ਼ਾਨ ਸਰੋਗੇਸੀ ਰਾਹੀਂ ਬਣਨਾ ਚਾਹੁੰਦੇ ਨੇ ਪਿਤਾ ਪਰ ਆ ਰਹੀਆਂ ਨੇ ਇਹ ਮੁਸ਼ਕਿਲਾਂ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਨੇ ‘ਆਪ ਕੀ ਅਦਾਲਤ’ ’ਚ ਇੰਟਰਵਿਊ ਦਿੱਤੀ ਹੈ। ਇਸ ਦੌਰਾਨ ਸਲਮਾਨ ਖ਼ਾਨ ਨੇ ਕਈ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਵਿਆਹ ਕਰਨਾ ਚਾਹੁੰਦੇ ਹਨ? ਤਾਂ ਉਨ੍ਹਾਂ ਕਿਹਾ, ਜੀ ਹਾਂ, ਇਹ ਯੋਜਨਾ ਤਾਂ ਹੈ ਪਰ ਇਹ ਨੂੰਹ ਲਈ ਨਾ ਹੋ ਕੇ ਇਕ ਬੱਚੇ ਲਈ ਸੀ ਪਰ ਭਾਰਤੀ ਕਾਨੂੰਨ ਅਨੁਸਾਰ ਇਹ ਸੰਭਵ ਨਹੀਂ ਹੈ ਤਾਂ ਹੁਣ ਦੇਖਦੇ ਹਾਂ ਕੀ ਹੋ ਸਕਦਾ ਹੈ? ਕਿਵੇਂ ਹੋ ਸਕਦਾ ਹੈ?

ਇਹ ਖ਼ਬਰ ਵੀ ਪੜ੍ਹੋ : ‘ਮੈਂ ਖ਼ੁਦ ਇਨ੍ਹੀਂ ਦਿਨੀਂ ਡਰ ਗਿਆ ਹਾਂ’, ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਪੜ੍ਹੋ ਸਲਮਾਨ ਖ਼ਾਨ ਦਾ ਬਿਆਨ

ਦਰਅਸਲ ਸਲਮਾਨ ਖ਼ਾਨ ਨੂੰ ਬੱਚੇ ਬਹੁਤ ਪਸੰਦ ਹਨ। ਉਹ ਅਕਸਰ ਹੀ ਬੱਚਿਆਂ ਦੇ ਪ੍ਰੋਗਰਾਮਾਂ ’ਚ ਨਜ਼ਰ ਵੀ ਆਉਂਦੇ ਹਨ। ਉਹ ਅਕਸਰ ਆਪਣੇ ਭਤੀਜੇ ਅਹਿਲ ਸ਼ਰਮਾ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਰਨ ਜੌਹਰ ਬਿਨਾਂ ਵਿਆਹ ਕੀਤੇ 2 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ। ਇਸ ’ਤੇ ਜਵਾਬ ਦਿੰਦੇ ਹੋਏ ਸਲਮਾਨ ਖ਼ਾਨ ਨੇ ਕਿਹਾ, ਜੀ ਹਾਂ, ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਫਿਰ ਕਾਨੂੰਨ ਬਦਲ ਗਿਆ ਤਾਂ ਹੁਣ ਦੇਖਦੇ ਹਾਂ। ਮੈਨੂੰ ਬੱਚੇ ਬਹੁਤ ਪਸੰਦ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News