ਸਲਮਾਨ ਨੇ ਨੰਨ੍ਹੀ ਭਾਣਜੀ ਨਾਲ ਬਾਂਦਰਾਂ ਨੂੰ ਖਵਾਏ ਬਿਸਕੁੱਟ ਅਤੇ ਕੇਲੇ, ਵੀਡੀਓ ਹੋਈ ਵਾਇਰਲ

Thursday, Nov 18, 2021 - 05:19 PM (IST)

ਸਲਮਾਨ ਨੇ ਨੰਨ੍ਹੀ ਭਾਣਜੀ ਨਾਲ ਬਾਂਦਰਾਂ ਨੂੰ ਖਵਾਏ ਬਿਸਕੁੱਟ ਅਤੇ ਕੇਲੇ, ਵੀਡੀਓ ਹੋਈ ਵਾਇਰਲ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਸਲਮਾਨ ਖ਼ਾਨ ਆਪਣੀ ਭਾਣਜੇ ਨਾਲ ਬਾਂਦਰਾਂ ਨੂੰ ਕੇਲੇ ਅਤੇ ਬਿਸਕੁੱਟ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰ ਦੇ ਹੱਥੋਂ ਬਾਂਦਰ ਵੀ ਬੜੇ ਪਿਆਰ ਦੇ ਨਾਲ ਕੇਲੇ ਅਤੇ ਬਿਸਕੁੱਟ ਖਾਂਦੇ ਹੋਏ ਨਜ਼ਰ ਆ ਰਹੇ ਹਨ।


ਸਲਮਾਨ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਵੀ ਕੁਮੈਂਟਸ ਕਰ ਰਹੇ ਹਨ। ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ‘ਅੰਤਿਮ’ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਅਦਾਕਾਰ ਦੇ ਨਾਲ ਉਸ ਦਾ ਜੀਜਾ ਨਜ਼ਰ ਆਏਗਾ। ਇਸ ਫ਼ਿਲਮ ਦੇ ਕੁਝ ਗੀਤ ਅਤੇ ਮੋਸ਼ਨ ਪੋਸਟਰ ਬੀਤੇ ਦਿਨੀਂ ਅਦਾਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਨ। ਜੋ ਕਿ ਕਾਫੀ ਦਮਦਾਰ ਅਤੇ ਸ਼ਾਨਦਾਰ ਸਨ ਅਤੇ ਇਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

PunjabKesari

ਇਸ ਫ਼ਿਲਮ ‘ਚ ਉਹ ਇਕ ਸਿੱਖ ਦੇ ਕਿਰਦਾਰ ‘ਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਸਲਮਾਨ ਖ਼ਾਨ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ। ਸਲਮਾਨ ਖ਼ਾਨ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ‘ਚ 'ਮੈਨੇ ਪਿਆਰ ਕੀਆ','ਹਮ ਆਪਕੇ ਹੈਂ ਕੌਣ', 'ਰਾਧੇ' ਸਣੇ ਕਈ ਫ਼ਿਲਮਾਂ ਸ਼ਾਮਲ ਹਨ ।
 


author

Aarti dhillon

Content Editor

Related News