ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਸਟਾਰਰ ਫਿਲਮ ਸਿਕੰਦਰ ਦਾ ਨਵਾਂ ਗਾਣਾ ''ਸਿਕੰਦਰ ਨਾਚੇ'' ਰਿਲੀਜ਼
Tuesday, Mar 18, 2025 - 03:30 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਨਵਾਂ ਗੀਤ 'ਸਿਕੰਦਰ ਨਾਚੇ' ਰਿਲੀਜ਼ ਹੋ ਗਿਆ ਹੈ। 'ਜੋਹਰਾ ਜਬੀਂ' ਅਤੇ 'ਬਮ ਬਮ ਭੋਲੇ' ਤੋਂ ਬਾਅਦ, ਹੁਣ ਨਿਰਮਾਤਾਵਾਂ ਨੇ 'ਸਿਕੰਦਰ ਨਾਚੇ' ਗੀਤ ਰਿਲੀਜ਼ ਕੀਤਾ ਹੈ। ਇਸ ਗਾਣੇ ਵਿੱਚ ਸਵੈਗ ਨਾਲ ਭਰੇ ਹੁੱਕ ਸਟੈੱਪ ਵੇਖਣ ਨੂੰ ਮਿਲ ਰਹੇ ਹਨ, ਜੋ ਪ੍ਰਸਿੱਧ 'ਡਬਕੇ' ਡਾਂਸ ਫਾਰਮ ਤੋਂ ਪ੍ਰੇਰਿਤ ਹਨ। ਇਸ ਤੋਂ ਇਲਾਵਾ, ਗਾਣੇ ਦਾ ਸ਼ਾਨਦਾਰ ਸੈੱਟਅੱਪ ਇਸਨੂੰ ਹੋਰ ਵੀ ਸ਼ਾਨਦਾਰ ਬਣਾਉਂਦਾ ਹੈ। ਇਸ ਟਰੈਕ ਵਿੱਚ, ਸਲਮਾਨ ਖਾਨ ਆਪਣੇ ਸਿਗਨੇਚਰ ਸਟਾਈਲ ਅਤੇ ਦਮਦਾਰ ਡਾਂਸ ਮੂਵਜ਼ ਨਾਲ ਪੂਰੀ ਸਕ੍ਰੀਨ 'ਤੇ ਛਾਅ ਗਏ ਹਨ।
ਉਥੇ ਹੀ, ਰਸ਼ਮਿਕਾ ਮੰਦਾਨਾ ਹਰ ਫਰੇਮ ਵਿੱਚ ਆਪਣੀ ਗਰੇਸ ਅਤੇ ਐਨਰਜੀ ਨਾਲ ਕਮਾਲ ਕਰ ਰਹੀ ਹੈ। ਅਹਿਮਦ ਖਾਨ ਦੀ ਕੋਰੀਓਗ੍ਰਾਫੀ ਸ਼ਾਨਦਾਰ ਹੈ। ਸਿਧਾਂਤ ਮਿਸ਼ਰਾ ਦੇ ਬਣਾਏ ਕੈੀ ਮੁਖੜੇ ਤੇ ਰਿਫ ਨੇ ਗੀਤ ਦਾ ਅਹਿਸਾਸ ਸੈੱਟ ਕਰ ਦਿੱਤਾ, ਜਦੋਂਕਿ ਸਮੀਅਰ ਦੇ ਬੋਲ ਹਰ ਬੀਟ ਵਿੱਚ ਡੂੰਘਾਈ ਦਿੰਦੇ ਹਨ। ਅਮਿਤ ਮਿਸ਼ਰਾ, ਆਕਾਸਾ ਅਤੇ ਸਿਧਾਂਤ ਮਿਸ਼ਰਾ ਦੀਆਂ ਜੋਸ਼ੀਲੀਆਂ ਆਵਾਜ਼ਾਂ ਗਾਣੇ ਦੀ ਐਨਰਜੀ ਨੂੰ ਅਗਲੇ ਪੱਧਰ 'ਤੇ ਲੈ ਜਾਂਦੀਆਂ ਹਨ, ਜਿਸ ਨਾਲ ਇੱਕ ਚਾਰਟਬਸਟਰ ਅਤੇ ਸੁਣਨ ਯੋਗ ਹਿੱਟ ਬਣ ਜਾਂਦਾ ਹੈ। ਸਲਮਾਨ ਇਸ ਈਦ 'ਤੇ ਫਿਲਮ ਸਿਕੰਦਰ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨਾਲ ਰਸ਼ਮੀਕਾ ਮੰਦਾਨਾ ਵੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਇਹ ਕੀਤਾ ਹੈ। ਇਸ ਫਿਲਮ ਨੂੰ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ।