ਪ੍ਰਭਾਸ ਦੀ ਫ਼ਿਲਮ ‘ਸਲਾਰ’ ਦਾ ਟੀਜ਼ਰ ਰਿਲੀਜ਼, ਯਸ਼ ਦੀ ‘ਕੇ. ਜੀ. ਐੱਫ.’ ਨਾਲ ਹੈ ਖ਼ਾਸ ਕਨੈਕਸ਼ਨ

Thursday, Jul 06, 2023 - 11:29 AM (IST)

ਪ੍ਰਭਾਸ ਦੀ ਫ਼ਿਲਮ ‘ਸਲਾਰ’ ਦਾ ਟੀਜ਼ਰ ਰਿਲੀਜ਼, ਯਸ਼ ਦੀ ‘ਕੇ. ਜੀ. ਐੱਫ.’ ਨਾਲ ਹੈ ਖ਼ਾਸ ਕਨੈਕਸ਼ਨ

ਐਂਟਰਟੇਨਮੈਂਟ ਡੈਸਕ– ਸਾਊਥ ਸੁਪਰਸਟਾਰ ਪ੍ਰਭਾਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸਲਾਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 1 ਮਿੰਟ 46 ਸਕਿੰਟ ਦੇ ਇਸ ਟੀਜ਼ਰ ’ਚ ਪ੍ਰਭਾਸ ਦੀ ਲੁੱਕ ਜ਼ਿਆਦਾ ਨਹੀਂ ਦਿਖਾਈ ਗਈ ਹੈ।

ਹਾਲਾਂਕਿ ਟੀਜ਼ਰ ’ਚ ਐਕਸ਼ਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦਾ ਕਨੈਕਸ਼ਨ ਯਸ਼ ਦੀ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ. 2’ ਫ਼ਿਲਮ ਨਾਲ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਟੀਜ਼ਰ ਜੇਕਰ ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਕਲਰ ਟੋਨ ਵੀ ਪੂਰੀ ਤਰ੍ਹਾਂ ਨਾਲ ‘ਕੇ. ਜੀ. ਐੱਫ.’ ਨਾਲ ਮਿਲਦੀ ਹੈ। ਕੁਝ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਹੈ ਕਿ ‘ਸਲਾਰ’ ਫ਼ਿਲਮ ‘ਕੇ. ਜੀ. ਐੱਫ.’ ਦੇ ਯੂਨੀਵਰਸ ’ਚ ਹੀ ਸੈੱਟ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਪ੍ਰਸ਼ਾਂਥ ਨੀਲ ਹਨ, ਜਿਨ੍ਹਾਂ ਨੇ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ. 2’ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ।

ਇਸ ਫ਼ਿਲਮ ’ਚ ਪ੍ਰਭਾਸ ਤੋਂ ਇਲਾਵਾ ਟੀਨੂੰ ਆਨੰਦ, ਸ਼ਰੁਤੀ ਹਾਸਨ, ਪ੍ਰਿਥਵੀਰਾਜ, ਇਸ਼ਵਰੀ ਰਾਓ, ਜਗਪਥੀ ਬਾਬੂ, ਸਰਿਆ ਰੈੱਡੀ ਤੇ ਗਰੂੜਾ ਰਾਮ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ ਇਸੇ ਸਾਲ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News