ਪ੍ਰਭਾਸ ਦੀ 'ਸਲਾਰ' ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਕੀਤਾ ਕਰੋੜਾਂ ਦਾ ਕਾਰੋਬਾਰ, ਜਾਣੋ ਕਿਵੇਂ
Friday, Sep 15, 2023 - 02:03 PM (IST)
ਨਵੀਂ ਦਿੱਲੀ : 'ਬਾਹੂਬਲੀ' ਫੇਮ ਪ੍ਰਭਾਸ ਆਪਣੇ ਅਗਲੇ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫ਼ਿਲਮ 'ਸਲਾਰ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਇਸੇ ਦੌਰਾਨ ਅਚਾਨਕ ਫ਼ਿਲਮ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਫ਼ਿਲਮ ਦੇ OTT 'ਤੇ ਰਿਲੀਜ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਭਾਸ ਦੀ 'ਸਲਾਰ' ਇੱਕ ਐਕਸ਼ਨ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਬਲਾਕਬਸਟਰ ਫ਼ਿਲਮ 'ਕੇ. ਜੀ. ਐੱਫ' ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੁਆਰਾ ਕੀਤਾ ਗਿਆ ਹੈ। ਅਜਿਹੇ 'ਚ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਅਨੁਸਾਰ, 'ਸਲਾਰ' ਦੇ ਓਟੀਟੀ ਅਧਿਕਾਰ ਇਸ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਵੇਚ ਦਿੱਤੇ ਗਏ ਹਨ ਅਤੇ ਫ਼ਿਲਮ ਨੇ ਕਈ ਸੌ ਕਰੋੜ ਦੀ ਡੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਮੀ ਬਾਈ ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਢੱਡਰੀਆਂ ਵਾਲੇ ਦੇ ਘਰ, ਮਾਤਾ ਪਰਮਿੰਦਰ ਕੌਰ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ
'ਸਲਾਰ' ਦੇ ਅਧਿਕਾਰ ਕਿੰਨੇ 'ਚ ਵੇਚੇ ਗਏ?
'ਸਲਾਰ' ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰਨ ਵਿਚਕਾਰ ਫ਼ਿਲਮ ਦੇ ਡਿਜੀਟਲ, ਸੈਟੇਲਾਈਟ ਅਤੇ ਆਡੀਓ ਅਧਿਕਾਰਾਂ ਦੀ ਵਿਕਰੀ ਨੂੰ ਲੈ ਕੇ ਅਪਡੇਟ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ, 'ਸਲਾਰ' ਦੇ ਇਹ ਸਾਰੇ ਅਧਿਕਾਰ ਲਗਭਗ 350 ਕਰੋੜ ਰੁਪਏ 'ਚ ਵੇਚੇ ਗਏ ਹਨ। ਫ਼ਿਲਮ ਦੇ OTT ਰਾਈਟਸ ਨੂੰ Netflix ਨੇ ਖਰੀਦ ਲਿਆ ਹੈ, ਇਸ ਦੀ ਕੀਮਤ 170 ਤੋਂ 200 ਕਰੋੜ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ
OTT ਅਧਿਕਾਰਾਂ ਦੀ ਕੀਮਤ
'ਸਲਾਰ' ਦੇ ਸੈਟੇਲਾਈਟ ਰਾਈਟਸ ਦੀ ਗੱਲ ਕਰੀਏ ਤਾਂ ਇਸ ਨੂੰ ਸਟਾਰ ਟੀ. ਵੀ. ਨੇ ਖਰੀਦ ਲਿਆ ਹੈ। ਟੈਲੀਵਿਜ਼ਨ ਨੈਟਵਰਕ ਨੇ ਸਾਰੀਆਂ ਪੰਜ ਭਾਸ਼ਾਵਾਂ 'ਚ ਫ਼ਿਲਮ ਦੇ ਅਧਿਕਾਰ ਖਰੀਦ ਲਏ ਹਨ। ਇਨ੍ਹਾਂ 'ਚ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸ਼ਾਮਲ ਹਨ।
ਸੈਟੇਲਾਈਟ ਅਧਿਕਾਰਾਂ ਦੀ ਕੀਮਤ
Netflix ਨੇ ਸ਼ਾਹਰੁਖ ਖ਼ਾਨ ਦੀ 'ਜਵਾਨ' ਦੇ OTT ਰਾਈਟਸ ਵੀ ਖਰੀਦ ਲਏ ਹਨ। ਫ੍ਰੀ ਪ੍ਰੈਸ ਜਰਨਲ ਦੀ ਰਿਪੋਰਟ ਅਨੁਸਾਰ, ਨੈੱਟਫਲਿਕਸ ਨੇ 'ਜਵਾਨ' ਦੇ ਓਟੀਟੀ ਅਧਿਕਾਰਾਂ ਨੂੰ ਖਰੀਦਣ ਲਈ ਲਗਭਗ 250 ਕਰੋੜ ਰੁਪਏ 'ਚ ਸੌਦਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : 1000 ਕਰੋੜ ਦਾ ਪੋਂਜੀ ਘਪਲਾ, ਗੋਵਿੰਦਾ ਤੋਂ ਪੁੱਛਗਿੱਛ ਕਰ ਸਕਦੀ ਹੈ ਓਡਿਸ਼ਾ ਪੁਲਸ
'ਸਲਾਰ' ਕਦੋਂ ਹੋਵੇਗੀ ਰਿਲੀਜ਼?
'ਸਲਾਰ' ਪਹਿਲਾਂ 28 ਸਤੰਬਰ 2023 ਨੂੰ ਰਿਲੀਜ਼ ਹੋਣ ਵਾਲੀ ਸੀ। ਪ੍ਰਸ਼ੰਸਕ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ, ਨਿਰਮਾਤਾਵਾਂ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ 'ਸਲਾਰ' ਦੀ ਰਿਲੀਜ਼ਿੰਗ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਨਵੀਂ ਰਿਲੀਜ਼ਿੰਗ ਡੇਟ ਦਾ ਐਲਾਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।