ਸਿਧਾਰਥ ਨੂੰ ਭੁੱਲ ਹੁਣ ਗਾਇਕ ਸੱਜਣ ਅਦੀਬ ਦੇ ਰੰਗ 'ਚ ਰੰਗੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

Thursday, Nov 26, 2020 - 10:45 AM (IST)

ਸਿਧਾਰਥ ਨੂੰ ਭੁੱਲ ਹੁਣ ਗਾਇਕ ਸੱਜਣ ਅਦੀਬ ਦੇ ਰੰਗ 'ਚ ਰੰਗੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਜਲੰਧਰ (ਵੈੱਬ ਡੈਸਕ) : ਵੱਖ-ਵੱਖ ਗੀਤਾਂ ਦੇ ਸਦਕਾ ਸੰਗੀਤ ਜਗਤ 'ਚ ਖ਼ਾਸ ਪਛਾਣ ਕਾਇਮ ਕਰਨ ਵਾਲੇ ਪੰਜਾਬੀ ਗਾਇਕ ਸੱਜਣ ਅਦੀਬ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਹਾਲ ਹੀ 'ਚ ਉਹ ਆਪਣੇ ਨਵੇਂ ਗੀਤ 'ਦਿਲ ਨਾਲ ਸਲਾਹ' ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਹਨ।  ਹਾਲ ਹੀ 'ਚ ਸੱਜਣ ਅਦੀਬ ਨੇ ਆਪਣਾ ਇਕ ਵੀਡੀਓ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ, ਜੋ ਕਾਫ਼ੀ ਖ਼ਾਸ ਹੈ। ਖ਼ਾਸ ਵੀਡੀਓ ਇਸ ਕਰਕੇ ਹੈ ਕਿਉਂ ਕਿ ਇਸ ਵੀਡੀਓ 'ਚ ਉਨ੍ਹਾਂ ਨਾਲ ਪੰਜਾਬ ਦੀ ਕੈਟਰੀਨਾ ਕੈਫ਼ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨਜ਼ਰ ਆ ਰਹੀ ਹੈ।ਇਸ ਵੀਡੀਓ 'ਚ ਉਹ ਸ਼ਹਿਨਾਜ਼ ਗਿੱਲ ਤੇ ਪ੍ਰੀਤ ਹਰਪਾਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Sajjan Adeeb(ਸੱਜਣ ਅਦੀਬ) (@sajjanadeeb)


ਦੱਸ ਦਈਏ ਕਿ ਸ਼ਹਿਨਾਜ਼, ਪ੍ਰੀਤ ਹਰਪਾਲ ਤੇ ਸੱਜਣ ਅਦੀਬ ਦੀ ਇਸ ਵੀਡੀਓ 'ਚ 'ਦਿਲ ਨਾਲ ਸਲਾਹ' ਗਾਣਾ ਸੁਣਨ ਨੂੰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਤਿੰਨੋ ਕਲਾਕਾਰਾਂ ਦਾ ਇਹ ਕਿਊਟ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਸਿਧਾਰਥ ਨਾਲ ਕਈ ਗੀਤਾਂ ਦੀ ਵੀਡੀਓ 'ਚ ਸ਼ਹਿਨਾਜ਼ ਨਜ਼ਰ ਆ ਚੁੱਕੀ ਹੈ।

 
 
 
 
 
 
 
 
 
 
 
 
 
 
 
 

A post shared by Sajjan Adeeb(ਸੱਜਣ ਅਦੀਬ) (@sajjanadeeb)


ਜੇ ਗੱਲ ਕਰੀਏ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ। ਬਹੁਤ ਜਲਦ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਸੱਜਣ ਅਦੀਬ ਆਪਣੇ ਗੀਤ 'ਇਸ਼ਕਾਂ ਦੇ ਲੇਖੇ' ਨਾਲ ਮਸ਼ਹੂਰ ਹੋਏ ਸਨ। ਸੱਜਣ ਅਦੀਬ ਸ਼ੋਸਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ।
 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


author

sunita

Content Editor

Related News