ਫਿਨਾਲੇ ਤੋਂ ਪਹਿਲਾਂ ‘ਬਿੱਗ ਬੌਸ’ ’ਚੋਂ ਬਾਹਰ ਹੋਏ ਸਾਜਿਦ ਖ਼ਾਨ, ਨਮ ਅੱਖਾਂ ਨਾਲ ਕਿਹਾ ਅਲਵਿਦਾ
Monday, Jan 16, 2023 - 11:03 AM (IST)
ਮੁੰਬਈ (ਬਿਊਰੋ)– ‘ਬਿੱਗ ਬੌਸ 16’ ਦੇ ਪ੍ਰਸ਼ੰਸਕਾਂ ਨੂੰ ਇਸ ਹਫ਼ਤੇ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਸ ਹਫ਼ਤੇ ਇਕ ਨਹੀਂ, ਸਗੋਂ ਤਿੰਨ ਲੋਕਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼੍ਰੀਜੀਤਾ ਡੇ ਤੇ ਅਬਦੂ ਰੋਜ਼ਿਕ ਤੋਂ ਬਾਅਦ ‘ਬਿੱਗ ਬੌਸ 16’ ਦੇ ਮਾਸਟਰਮਾਈਂਡ ਸਾਜਿਦ ਖ਼ਾਨ ਨੂੰ ਵੀ ਫਿਨਾਲੇ ਤੋਂ ਪਹਿਲਾਂ ਸ਼ੋਅ ਛੱਡਣਾ ਪਿਆ।
ਬਿੱਗ ਬੌਸ ਦੇ ਘਰ ’ਚ 100 ਤੋਂ ਵੱਧ ਦਿਨ ਬਿਤਾਉਣ ਤੋਂ ਬਾਅਦ ਸਾਜਿਦ ਖ਼ਾਨ ਨਮ ਅੱਖਾਂ ਨਾਲ ਸ਼ੋਅ ਨੂੰ ਅਲਵਿਦਾ ਕਹਿੰਦੇ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਤੇ ਗੁਰਬਖਸ਼ ਦਾ ਟਵਿੱਟਰ ਅਕਾਊਂਟ ਸਸਪੈਂਡ, ਵਿਆਹ ਦੀ ਵਰ੍ਹੇਗੰਢ ਮੌਕੇ ਕੀਤੀਆਂ ਸਨ ਇਹ ਵੀਡੀਓਜ਼ ਪੋਸਟ
‘ਬਿੱਗ ਬੌਸ’ ਦੇ ਪ੍ਰਸ਼ੰਸਕ ਅਬਦੂ ਰੋਜ਼ਿਕ ਦੇ ਸ਼ੋਅ ਤੋਂ ਬਾਹਰ ਹੋਣ ਦੀ ਖ਼ਬਰ ਤੋਂ ਦੁਖੀ ਹਨ। ਇਸ ਦੌਰਾਨ ਹੁਣ ਸ਼ੋਅ ਦੇ ਨਵੇਂ ਪ੍ਰੋਮੋ ਨੇ ਪ੍ਰਸ਼ੰਸਕਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਹੈ। ਅਬਦੂ ਰੋਜ਼ਿਕ ਤੋਂ ਬਾਅਦ ਹੁਣ ਸਾਜਿਦ ਖ਼ਾਨ ਵੀ ਸ਼ੋਅ ਤੋਂ ਬਾਹਰ ਹੋ ਗਏ ਹਨ।
ਪ੍ਰੋਮੋ ’ਚ ਤੁਸੀਂ ਦੇਖ ਸਕਦੇ ਹੋ ਕਿ ‘ਬਿੱਗ ਬੌਸ’ ਨੇ ਸਾਜਿਦ ਖ਼ਾਨ ਨੂੰ ਖ਼ਾਸ ਤਰੀਕੇ ਨਾਲ ਸ਼ੋਅ ਤੋਂ ਅਲਵਿਦਾ ਕਿਹਾ ਹੈ। ਗਾਰਡਨ ਏਰੀਏ ’ਚ ਪੂਰਾ ਸੈੱਟਅੱਪ ਕੀਤਾ ਗਿਆ ਹੈ, ਜਿਥੇ ਉਨ੍ਹਾਂ ਨੂੰ ਵਿਦਾਈ ਦਿੱਤੀ ਜਾਂਦੀ ਹੈ। ‘ਬਿੱਗ ਬੌਸ’ ਦਾ ਕਹਿਣਾ ਹੈ ਕਿ ਉਹ ਸ਼ੋਅ ਦਾ ਇਕਲੌਤਾ ਅਜਿਹਾ ਮੁਕਾਬਲੇਬਾਜ਼ ਰਿਹਾ ਹੈ, ਜਿਸ ਦੀ ਪਰਿਵਾਰ ਦੇ ਸਾਰੇ ਮੈਂਬਰ ਇੱਜ਼ਤ ਕਰਦੇ ਹਨ।
‘ਬਿੱਗ ਬੌਸ’ ਦੇ ਘਰ ਤੋਂ ਬਾਹਰ ਨਿਕਲਦੇ ਸਮੇਂ ਸਾਜਿਦ ਖ਼ਾਨ ਕਾਫੀ ਭਾਵੁਕ ਨਜ਼ਰ ਆਏ। ਉਹ ਆਪਣੇ ਹੰਝੂ ਨਾ ਰੋਕ ਸਕਿਆ। ਸਾਜਿਦ ਨੇ ਸ਼ੋਅ ਤੋਂ ਬਾਹਰ ਜਾਣ ਤੋਂ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਮੁਆਫ਼ੀ ਮੰਗੀ ਤੇ ਉਨ੍ਹਾਂ ਨੂੰ ਗਲੇ ਲਗਾ ਕੇ ਢੇਰ ਸਾਰਾ ਪਿਆਰ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।