ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ

Saturday, Feb 27, 2021 - 01:01 PM (IST)

ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ

ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। 21 ਫਰਵਰੀ ਨੂੰ ਕਰੀਨਾ ਕਪੂਰ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ। ਕਰੀਨਾ ਜਿੱਥੇ ਦੂਜੀ ਵਾਰ ਮਾਂ ਬਣੀ ਹੈ, ਉਥੇ ਹੀ ਸੈਫ ਅਲੀ ਖਾਨ ਚੌਥੀ ਵਾਰ ਪਿਤਾ ਬਣੇ ਹਨ। ਨਵਜੰਮੇ ਬੱਚੇ ਦੇ ਆਉਣ ਦੇ ਬਾਅਦ ਕਪੂਰ ਪਰਿਵਾਰ ਖ਼ੁਸ਼ ਹੈ ਹੀ, ਇਸ ਦੇ ਨਾਲ ਹੀ ਪਟੌਦੀ ਪਰਿਵਾਰ ਵੀ ਆਪਣੇ ਨਵੇਂ ਚਿਰਾਗ ਦੇ ਆਉਣ ਨਾਲ ਕਾਫ਼ੀ ਖ਼ੁਸ਼ ਹੈ। ਖ਼ਾਸ ਤੌਰ ’ਤੇ ਚੌਥੀ ਵਾਰ ਦਾਦੀ ਬਣੀ ਸ਼ਰਮਿਲਾ ਟੈਗੋਰ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ

ਇਬ੍ਰਾਹਿਮ ਖਾਨ, ਸਾਰਾ ਅਲੀ ਖਾਨ ਅਤੇ ਤੈਮੂਰ ਦੇ ਬਾਅਦ ਹੁਣ ਇਸ ਨੰਨ੍ਹੇ ਬੱਚੇ ਦੇ ਆਉਣ ਨਾਲ ਸ਼ਰਮਿਲਾ ਟੈਗੋਰ ਕਾਫ਼ੀ ਖ਼ੁਸ਼ ਹੈ ਪਰ ਖ਼ਾਸ ਗੱਲ ਇਹ ਹੈ ਕਿ ਸ਼ਰਮਿਲਾ ਨੇ ਅਜੇ ਤੱਕ ਆਪਣੇ ਤੀਜੇ ਪੋਤੇ ਦੀ ਸ਼ਕਲ ਨਹੀਂ ਦੇਖੀ ਹੈ। ਜਿੱਥੇ ਆਮ ਤੌਰ ’ਤੇ ਦਾਦੀ ਹੀ ਸਭ ਤੋਂ ਪਹਿਲਾਂ ਆਪਣੇ ਪੋਤੇ ਦਾ ਸੁਆਗਤ ਕੀਤੀ ਹੈ, ਉਥੇ ਹੀ ਦਾਦੀ ਸ਼ਰਮਿਲਾ ਨੇ ਅਜੇ ਤੱਕ ਆਪਣੇ ਪੁੱਤਰ ਸੈਫ ਦੇ ਦੂਜੇ ਬੱਚੇ ਨੂੰ ਨਹੀਂ ਦੇਖਿਆ ਹੈ।

ਇਹ ਵੀ ਪੜ੍ਹੋ: PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ

ਮੀਡੀਆ ਰਿਪੋਰਟਾਂ ਦੀ ਮੰਨੋ ਤਾਂ ਸ਼ਰਮਿਲਾ ਟੈਗੋਰ ਫਿਲਹਾਲ ਮੁੰਬਈ ਵਿਚ ਨਹੀਂ ਹੈ। ਉਹ ਇਨ੍ਹੀਂ ਦਿਨੀਂ ਆਪਣੇ ਦਿੱਲੀ ਵਾਲੇ ਘਰ ਵਿਚ ਹੈ ਅਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਉਹ ਦਿੱਲੀ ਤੋਂ ਮੁੰਬਈ ਨਹੀਂ ਪਹੁੰਚ ਸਕੀ। ਉਨ੍ਹਾਂ ਲਈ ਇਸ ਸਮੇਂ ਟਰੈਵਲ ਕਰਨਾ ਸਹੀ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਤੀਜੇ ਪੋਤੇ ਨੂੰ ਨਹੀਂ ਮਿਲ ਸਕੀ ਪਰ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਆਪਣੇ ਸਭ ਤੋਂ ਛੋਟੇ ਪੋਤੇ ਨੂੰ ਮਿਲੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News