ਖੂਨ ਨਾਲ ਲਥਪਥ ਸੈਫ ਨੂੰ ਕਾਰ ''ਚ ਨਹੀਂ ਆਟੋ ''ਚ ਲਿਜਾਇਆ ਗਿਆ ਸੀ ਹਸਪਤਾਲ, ਜਾਣੋ ਵਜ੍ਹਾ
Thursday, Jan 16, 2025 - 07:41 PM (IST)
ਐਂਟਰਟੇਨਮੈਂਟ ਡੈਸਕ- ਸੈਫ ਅਲੀ ਖਾਨ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਬੁੱਧਵਾਰ ਰਾਤ 2 ਵਜੇ ਅਦਾਕਾਰ ਨਾਲ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਹਾਦਸਾ ਵਾਪਰ ਗਿਆ। ਸੈਫ ਅਲੀ ਖਾਨ ਦੇ ਘਰ ਇੱਕ ਚੋਰ ਦਾਖਲ ਹੋ ਗਿਆ ਸੀ, ਜਿਸ ਨਾਲ ਹੱਥੋਪਾਈ ਤੋਂ ਬਾਅਦ ਅਦਾਕਾਰ ਜ਼ਖਮੀ ਹੋ ਗਿਆ। ਚੋਰ ਨੇ ਅਦਾਕਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ 'ਤੇ 6 ਵਾਰ ਹੋਏ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਸਨ। ਸੈਫ ਦੇ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਇਬਰਾਹਿਮ ਅਲੀ ਖਾਨ ਉਨ੍ਹਾਂ ਨੂੰ ਹਸਪਤਾਲ ਲੈ ਗਿਆ।
ਸੈਫ ਨੂੰ ਆਟੋ ਰਿਕਸ਼ਾ 'ਚ ਲਿਜਾਇਆ ਗਿਆ ਹਸਪਤਾਲ
ਤਾਜ਼ਾ ਜਾਣਕਾਰੀ ਅਨੁਸਾਰ ਇਬਰਾਹਿਮ ਅਲੀ ਖਾਨ ਆਪਣੇ ਜ਼ਖਮੀ ਪਿਤਾ ਸੈਫ ਅਲੀ ਖਾਨ ਨੂੰ ਇੱਕ ਆਟੋ ਰਿਕਸ਼ਾ ਵਿੱਚ ਹਸਪਤਾਲ ਲੈ ਕੇ ਪਹੁੰਚਿਆ ਸੀ। ਸੈਫ ਨੂੰ ਦੇਰ ਰਾਤ ਕਰੀਬ 3:30 ਵਜੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਬਰਾਹਿਮ ਸੈਫ ਨੂੰ ਆਟੋ ਰਿਕਸ਼ਾ ਵਿੱਚ ਬਿਠਾ ਕੇ ਲੈ ਗਿਆ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਘਰ ਕੋਈ ਡਰਾਈਵਰ ਮੌਜੂਦ ਨਹੀਂ ਸੀ।