ਜਨਮਦਿਨ ਮਨਾਉਣ ਪਰਿਵਾਰ ਨਾਲ ਮਾਲਦੀਵ ਪਹੁੰਚੇ ਸੈਫ ਅਲੀ ਖ਼ਾਨ

Monday, Aug 16, 2021 - 01:04 PM (IST)

ਜਨਮਦਿਨ ਮਨਾਉਣ ਪਰਿਵਾਰ ਨਾਲ ਮਾਲਦੀਵ ਪਹੁੰਚੇ ਸੈਫ ਅਲੀ ਖ਼ਾਨ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਸ ਵਾਰ ਆਪਣੇ ਪਤੀ ਤੇ ਬਾਲੀਵੁੱਡ ਸੁਪਰਸਟਾਰ ਸੈਫ ਅਲੀ ਖ਼ਾਨ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਸੈਫ ਅਲੀ ਖ਼ਾਨ ਅੱਜ 16 ਅਗਸਤ ਨੂੰ 51 ਸਾਲ ਦੇ ਹੋ ਗਏ ਹਨ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਆਪਣੇ ਦੋ ਬੱਚਿਆਂ ਤੈਮੂਰ ਅਲੀ ਖ਼ਾਨ ਤੇ ਜੇਹ ਨਾਲ ਛੁੱਟੀਆਂ ਬਿਤਾਉਣ ਲਈ ਬਾਹਰ ਗਏ ਹੋਏ ਹਨ। ਫੋਟੋਗ੍ਰਾਫਰਾਂ ਨੇ ਉਨ੍ਹਾਂ ਨੂੰ ਬੀਤੇ ਦਿਨੀਂ ਮੁੰਬਈ ’ਚ ਦੇਖਿਆ। ਨਿੱਜੀ ਜਹਾਜ਼ ਰਾਹੀਂ ਉਹ ਮੁੰਬਈ ਤੋਂ ਮਾਲਦੀਵ ਪਹੁੰਚੇ।

ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਜੇਹ ਨੂੰ ਉਸ ਦੀ ਨਾਨੀ ਨੇ ਆਪਣੀ ਗੋਦੀ ’ਚ ਚੁੱਕਿਆ ਸੀ। ਇਸ ਦੇ ਨਾਲ ਹੀ ਕਰੀਨਾ ਤੈਮੂਰ ਨੂੰ ਹੈਂਡਲ ਕਰਦੀ ਨਜ਼ਰ ਆਈ। ਇਸ ਦੌਰਾਨ ਕਰੀਨਾ ਆਰਾਮਦਾਇਕ ਬਲੈਕ ਪੈਂਟ ਦੇ ਨਾਲ ਟੀ-ਸ਼ਰਟ ਤੇ ਜੈਕੇਟ ’ਚ ਨਜ਼ਰ ਆਈ।

PunjabKesari

ਆਪਣੀ ਦਿੱਖ ਨੂੰ ਪੂਰਾ ਕਰਨ ਲਈ ਉਸ ਨੇ ਸਨਗਲਾਸ, ਚਿੱਟੇ ਸਨਿੱਕਰ ਤੇ ਇਕ ਹੈਂਡਬੈਗ ਚੁੱਕਿਆ ਹੋਇਆ ਸੀ, ਜਦਕਿ ਸੈਫ ਜੀਨਸ ’ਚ ਕੁੜਤੇ ਦੇ ਨਾਲ ਦਿਖਾਈ ਦੇ ਰਹੇ ਸਨ। ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਅਨੁਸਾਰ ਸੈਫ ਅਲੀ ਖ਼ਾਨ ਇਸ ਸਾਲ ਆਪਣਾ ਜਨਮਦਿਨ ਪਰਿਵਾਰ ਨਾਲ ਸ਼ਾਂਤੀ ’ਚ ਬਿਤਾਉਣਾ ਚਾਹੁੰਦੇ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਲੰਬੇ ਸਮੇਂ ਬਾਅਦ ਇਹ ਉਸ ਦਾ ਪਹਿਲਾ ਬ੍ਰੇਕ ਹੋਣ ਜਾ ਰਿਹਾ ਹੈ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਸਨ। ਕੰਮਕਾਜ ਦੀ ਗੱਲ ਕਰੀਏ ਤਾਂ ਸੈਫ ਅਲੀ ਖ਼ਾਨ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਭੂਤ ਪੁਲਿਸ’, ‘ਆਦਿਪੁਰਸ਼’ ਤੇ ‘ਵਿਕਰਮ ਵੇਦ’ ਦੀ ਰੀਮੇਕ ਸ਼ਾਮਲ ਹੈ ਤੇ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਡਾ ਹੈ, ਜਿਸ ’ਚ ਉਹ ਆਮਿਰ ਖ਼ਾਨ ਨਾਲ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News