ਤਿਸ਼ਾ ਦੀ ਮੌਤ ਤੋਂ ਬਾਅਦ ਭੈਣਾਂ ਨੇ ਸ਼ੇਅਰ ਕੀਤੀ ਦੁੱਖਦਾਇਕ ਪੋਸਟ, ਕਿਹਾ ਅਸੀਂ ਤੁਹਾਨੂੰ ਲਾੜੀ ਦਾ ਰੂਪ 'ਚ ਦੇਖਣਾ ਚਾਹੁੰ

Tuesday, Jul 23, 2024 - 12:21 PM (IST)

ਤਿਸ਼ਾ ਦੀ ਮੌਤ ਤੋਂ ਬਾਅਦ ਭੈਣਾਂ ਨੇ ਸ਼ੇਅਰ ਕੀਤੀ ਦੁੱਖਦਾਇਕ ਪੋਸਟ, ਕਿਹਾ ਅਸੀਂ ਤੁਹਾਨੂੰ ਲਾੜੀ ਦਾ ਰੂਪ 'ਚ ਦੇਖਣਾ ਚਾਹੁੰ

ਮੁੰਬਈ- ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ ਧੀ ਤਿਸ਼ਾ ਕੁਮਾਰ 18 ਜੁਲਾਈ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਉਸ ਦੀ ਜਵਾਨ ਧੀ ਦੀ ਮੌਤ ਨਾਲ ਉਸ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ ਸੀ। ਕੱਲ੍ਹ ਉਸ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਮਾਤਾ-ਪਿਤਾ ਕ੍ਰਿਸ਼ਨ ਕੁਮਾਰ ਅਤੇ ਤਾਨਿਆ ਬੁਰੀ ਹਾਲਤ 'ਚ ਰੋਂਦੇ ਨਜ਼ਰ ਆਏ। ਇਸ ਦੇ ਨਾਲ ਹੀ ਹੁਣ ਤਿਸ਼ਾ ਦੀ ਭੈਣ ਤੁਲਸੀ ਅਤੇ ਖੁਸ਼ਹਾਲੀ ਕੁਮਾਰ ਨੇ ਬਹੁਤ ਭਾਵੁਕ ਨੋਟ ਲਿਖਿਆ ਅਤੇ ਆਪਣੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Tulsi Kumar 🧿 #TrulyKonnected #BoloNa (@tulsikumar15)

ਤੁਲਸੀ ਕੁਮਾਰ ਅਤੇ ਖੁਸ਼ਹਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਿਸ਼ਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ''ਸਾਡੀ ਪਿਆਰੀ ਤਿਸ਼ਾ ਇਹ ਜਾਣ ਕੇ ਮੇਰਾ ਦਿਲ ਟੁੱਟ ਗਿਆ ਕਿ ਤੁਸੀਂ ਚਲੇ ਗਏ ਹੋ। ਇਹ ਤੁਹਾਡੇ ਜਾਣ ਦਾ ਸਮਾਂ ਨਹੀਂ ਸੀ, ਅਸੀਂ ਤੁਹਾਨੂੰ ਵਧਦਾ, ਖੁਸ਼ਹਾਲ, ਸਫਲਤਾ ਪ੍ਰਾਪਤ ਕਰਨਾ ਅਤੇ ਤੁਹਾਨੂੰ ਵਿਆਹ ਦੇ ਪਹਿਰਾਵੇ 'ਚ ਦੇਖਣਾ ਚਾਹੁੰਦੇ ਸੀ, ਨਾ ਕਿ ਅਜਿਹਾ । ਬਹੁਤ ਜਲਦੀ ਚਲੇ ਗਏ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਛੋਟੀ ਭੈਣ।”ਇਸ ਦੇ ਨਾਲ ਹੀ ਅਦਾਕਾਰਾ-ਨਿਰਮਾਤਾ ਦਿਵਿਆ ਖੋਸਲਾ ਕੁਮਾਰ ਨੇ ਵੀ ਤਿਸ਼ਾ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਨਾਲ ਛੁੱਟੀਆਂ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, “ਤਿਸ਼ਾ  ਤੁਸੀਂ ਇੰਨੀ ਜਲਦੀ ਚਲੇ ਗਏ, ਤੁਸੀਂ ਹਮੇਸ਼ਾ ਸਾਡੇ ਦਿਲਾਂ 'ਚ ਰਹੋਗੇ। ਤਾਨਿਆ ਪ੍ਰਮਾਤਮਾ ਤੁਹਾਨੂੰ ਇਸ ਸਭ ਤੋਂ ਦੁਖਦਾਈ ਘਾਟੇ ਨੂੰ ਪਾਰ ਕਰਨ ਦੀ ਤਾਕਤ ਦੇਵੇ।”

 

 
 
 
 
 
 
 
 
 
 
 
 
 
 
 
 

A post shared by Tulsi Kumar 🧿 #TrulyKonnected #BoloNa (@tulsikumar15)

ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਨ ਕੁਮਾਰ ਦੀ ਬੇਟੀ ਸਿਰਫ 20 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਹੀ ਸੀ। ਪਰ ਉਹ ਇਸ ਗੰਭੀਰ ਬੀਮਾਰੀ 'ਤੇ ਕਾਬੂ ਨਾ ਪਾ ਸਕੀ ਅਤੇ 18 ਜੁਲਾਈ ਨੂੰ ਜਰਮਨੀ 'ਚ ਉਸ ਦੀ ਮੌਤ ਹੋ ਗਈ। 22 ਜੁਲਾਈ ਨੂੰ ਤਿਸ਼ਾ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਗਿਆ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।


author

Priyanka

Content Editor

Related News