‘ਆਰ. ਆਰ. ਆਰ.’ ਦੀ ਰਿਲੀਜ਼ ਡੇਟ ਹੋਈ ਫਾਈਨਲ, ਇਸ ਦਿਨ ਸਿਨੇਮਾਘਰਾਂ ’ਚ ਕਰੇਗੀ ਧਮਾਕਾ

Tuesday, Feb 01, 2022 - 06:03 PM (IST)

‘ਆਰ. ਆਰ. ਆਰ.’ ਦੀ ਰਿਲੀਜ਼ ਡੇਟ ਹੋਈ ਫਾਈਨਲ, ਇਸ ਦਿਨ ਸਿਨੇਮਾਘਰਾਂ ’ਚ ਕਰੇਗੀ ਧਮਾਕਾ

ਮੁੰਬਈ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਆਰ. ਆਰ. ਆਰ.’ ਦੀ ਰਿਲੀਜ਼ ਡੇਟ ਇਕ ਵਾਰ ਮੁੜ ਫਾਈਨਲ ਕਰ ਲਈ ਗਈ ਹੈ। ਲੰਮੇ ਸਮੇਂ ਤੋਂ ਰਿਲੀਜ਼ ਲਈ ਲਟਕੀ ਇਸ ਫ਼ਿਲਮ ਨੂੰ ਹੁਣ ਮੇਕਰਜ਼ ਨੇ 25 ਮਾਰਚ, 2022 ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਦਿੱਤੀ ਹੈ। ਤਰਨ ਆਦਰਸ਼ ਨੇ ‘ਆਰ. ਆਰ. ਆਰ.’ ਫ਼ਿਲਮ ਦੀ ਰਿਲੀਜ਼ ਡੇਟ ਸਾਂਝੀ ਕਰਦਿਆਂ ਲਿਖਿਆ, ‘‘ਆਰ. ਆਰ. ਆਰ.’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। 25 ਮਾਰਚ 2022। ਨਾ 18 ਮਾਰਚ ਨੂੰ ਤੇ ਨਾ ਹੀ 28 ਅਪ੍ਰੈਲ ਨੂੰ। ਐੱਸ. ਐੱਸ. ਰਾਜਾਮੌਲੀ ਤੇ ਟੀਮ ‘ਆਰ. ਆਰ. ਆਰ.’ ਨੇ ਇਕ ਨਵੀਂ ਰਿਲੀਜ਼ ਡੇਟ ਫਾਈਨਲ ਕੀਤੀ ਹੈ।’

ਦੱਸ ਦੇਈਏ ਕਿ ਇਸ ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ., ਰਾਮ ਚਰਨ, ਅਜੇ ਦੇਵਗਨ ਤੇ ਆਲੀਆ ਭੱਟ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ‘ਬਾਹੂਬਲੀ’ ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਨੇ ਹੀ ਲਿਖਿਆ ਤੇ ਡਾਇਰੈਕਟ ਕੀਤਾ ਹੈ।

ਫ਼ਿਲਮ ਪਹਿਲਾਂ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਭਾਰਤ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਮੇਕਰਜ਼ ਦਾ ਕਹਿਣਾ ਸੀ ਕਿ ਉਹ ਸਿਨੇਮਾਘਰ ਪੂਰੀ ਸਮਰੱਥਾ ਨਾਲ ਖੁੱਲ੍ਹਣ ਤੋਂ ਬਾਅਦ ਹੀ ਆਪਣੀ ਫ਼ਿਲਮ ਰਿਲੀਜ਼ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News