ਬੱਚੇ ਤੋਂ ਲੈ ਕੇ ਬੁਜ਼ਰਗਾਂ ਤੱਕ, ਫ਼ਿਲਮ ''ਬੀਬੀ ਰਜਨੀ'' ਨੇ ਸਭ ਦੀਆਂ ਅੱਖਾਂ ''ਚ ਲਿਆਂਦੇ ਹੰਝੂ

Thursday, Sep 05, 2024 - 10:44 AM (IST)

ਬੱਚੇ ਤੋਂ ਲੈ ਕੇ ਬੁਜ਼ਰਗਾਂ ਤੱਕ, ਫ਼ਿਲਮ ''ਬੀਬੀ ਰਜਨੀ'' ਨੇ ਸਭ ਦੀਆਂ ਅੱਖਾਂ ''ਚ ਲਿਆਂਦੇ ਹੰਝੂ

ਜਲੰਧਰ (ਬਿਊਰੋ) : 30 ਅਗਸਤ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਬੀਬੀ ਰਜਨੀ' ਇਸ ਸਮੇਂ ਪੰਜਾਬੀ ਮਨੋਰੰਜਨ ਉਦਯੋਗ 'ਚ ਛਾਈ ਹੋਈ ਹੈ। ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਨੂੰ ਫ਼ਿਲਮ ਕਾਫੀ ਪਸੰਦ ਆ ਰਹੀ ਹੈ। ਹੁਣ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਦਰਸ਼ਕ 'ਬੀਬੀ ਰਜਨੀ' ਫ਼ਿਲਮ ਦੇਖਦੇ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਦੇਖ ਕੇ ਸਰੋਤੇ ਕਾਫੀ ਇਮੋਸ਼ਨਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਅੱਖਾਂ 'ਚੋਂ ਆਪਣੇ ਆਪ ਹੰਝੂ ਵਹਿ ਰਹੇ ਹਨ।

ਦੱਸ ਦੇਈਏ ਕਿ ਦਰਸ਼ਕ ਫ਼ਿਲਮ ਨੂੰ ਦੇਖ ਕੇ ਕਾਫ਼ੀ ਖੁਸ਼ ਹਨ। ਉਹ ਫ਼ਿਲਮ ਨੂੰ ਹਿੱਟ ਦੱਸ ਰਹੇ ਹਨ। ਫ਼ਿਲਮ ਨੂੰ ਦੇਖਣ ਤੋਂ ਬਾਅਦ ਆਪਣੀ ਭਾਵਨਾ ਵਿਅਕਤ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, 'ਜਦ ਜ਼ੁਬਾਨ ਕੋਲ ਸ਼ਬਦ ਮੁੱਕ ਜਾਂਦੇ ਨੇ ਉਸ ਵੇਲੇ ਅੱਖਾਂ ਬੋਲੀਆਂ ਨੇ...ਬਹੁਤ ਖੂਬਸੂਰਤ ਫ਼ਿਲਮ ਹੈ 'ਬੀਬੀ ਰਜਨੀ', ਸਭ ਦੀ ਅਦਾਕਾਰੀ ਕਮਾਲ ਦੀ ਹੈ।' ਇੱਕ ਹੋਰ ਨੇ ਲਿਖਿਆ, 'ਬੀਬੀ ਰਜਨੀ ਇੱਕ ਖੂਬਸੂਰਤ ਫ਼ਿਲਮ ਹੈ...ਇੱਕ ਰੂਹਾਨੀ, ਜੋ ਸੱਚਮੁੱਚ ਰੂਹ ਨੂੰ ਸਕੂਨ ਦਿੰਦੀ ਹੈ।'

ਇਸ ਦੌਰਾਨ ਜੇਕਰ ਫ਼ਿਲਮ ਬਾਰੇ ਗੱਲ ਕਰੀਏ ਤਾਂ ਬੀਬੀ ਰਜਨੀ ਇੱਕ ਸ਼ਰਧਾਲੂ ਸਿੱਖ ਸੀ, ਜਿਨ੍ਹਾਂ ਨੇ ਆਪਣੇ ਪਿਤਾ ਦੇ ਸਾਹਮਣੇ ਰੱਬ ਦੀ ਤਾਰੀਫ਼ ਕਰਕੇ ਪਿਤਾ ਨੂੰ ਨਾਰਾਜ਼ ਕੀਤਾ ਸੀ। ਸਜ਼ਾ ਵਜੋਂ ਉਸ ਦੇ ਪਿਤਾ ਨੇ ਉਸ ਦਾ ਵਿਆਹ ਇੱਕ ਕੋੜ੍ਹੀ ਨਾਲ ਕਰ ਦਿੱਤਾ। ਔਕੜਾਂ ਦੇ ਬਾਵਜੂਦ ਰਜਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ ਅਤੇ ਆਪਣੇ ਅਪਾਹਜ ਪਤੀ ਦੀ ਸਹਾਇਤਾ ਪੂਰੀ ਲਗਨ ਨਾਲ ਕੰਮ ਕੀਤੀ। ਅੰਤ 'ਚ ਵਾਹਿਗੁਰੂ ਨੇ ਉਨ੍ਹਾਂ ਦੇ ਜ਼ਿੰਦਗੀ 'ਚ ਰੌਣਕ ਲਿਆ ਦਿੱਤੀ।

ਇਸ ਦੌਰਾਨ ਜੇਕਰ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਰੂਪੀ ਗਿੱਲ ਨੇ ਟਾਈਟਲ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀ ਐਨ ਸ਼ਰਮਾ, ਜਰਨੈਲ ਸਿੰਘ, ਸੀਮਾ ਕੌਸ਼ਲ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਨੀਟਾ ਮਹਿੰਦਰਾ, ਪਰਦੀਪ ਚੀਮਾ, ਰਾਣਾ ਜੰਗ ਬਹਾਦਰ, ਬਲਜਿੰਦਰ ਕੌਰ, ਰੰਗ ਦੇਵ, ਵਿਕਰਮਜੀਤ ਖਹਿਰਾ ਵਰਗੇ ਮੰਝੇ ਹੋਏ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News