ਜੁਨੈਦ ਖਾਨ ਤੇ ਖੁਸ਼ੀ ਕਪੂਰ ਸਟਾਰਰ ‘ਲਵਯਾਪਾ’ ਦਾ ਰੋਮਾਂਟਿਕ ਟ੍ਰੈਕ ‘ਰਹਿਣਾ ਕੋਲ’ ਹੋਇਆ ਰਿਲੀਜ਼
Friday, Jan 17, 2025 - 02:46 PM (IST)
ਮੁੰਬਈ (ਬਿਊਰੋ) - ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਰੋਮਾਂਟਿਕ ਕਾਮੇਡੀ ਫਿਲਮ ‘ਲਵਯਾਪਾ’ ਦੀ ਕਾਫੀ ਚਰਚਾ ਹੈ। ਇਹ ਦੋਵਾਂ ਦਾ ਥੀਏਟਰਿਕ ਡੈਬਿਊ ਹੈ, ਜਿਸ ਵਿਚ ਉਹ ਇਕ ਆਧੁਨਿਕ ਰੋਮਾਂਸ ਡਰਾਮਾ ਲੈ ਕੇ ਆ ਰਹੇ ਹਨ। ਫਿਲਮ ਦੇ ਪਹਿਲੇ ਗਾਣੇ ‘ਲਵਯਾਪਾ ਹੋ ਗਿਆ’ ਨੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਹੈ। ਕਾਫੀ ਉਡੀਕ ਤੋਂ ਬਾਅਦ ਮੇਕਰਸ ਨੇ ਹੁਣ ਫਿਲਮ ਦਾ ਦੂਜਾ ਗਾਣਾ ‘ਰਹਿਣਾ ਕੋਲ’ ਰਿਲੀਜ਼ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਮਗਰੋਂ ਭੜਕੇ ਅਰਵਿੰਦ ਕੇਜਰੀਵਾਲ, ਸ਼ਰੇਆਮ ਆਖੀ ਇਹ ਵੱਡੀ ਗੱਲ
ਗਾਣੇ ਵਿਚ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਕੈਮਿਸਟਰੀ ਅਤੇ ਅਦਾਕਾਰੀ ਦਿਲ ਨੂੰ ਛੂਹਣ ਵਾਲੀ ਹੈ, ਜੋ ਕਿ ਪਿਆਰ ਦੀ ਭਾਵਨਾ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕਰਦੀ ਹੈ। ‘ਰਹਿਣਾ ਕੋਲ’ ਨੂੰ ਜੁਬਿਨ ਨੌਟਿਆਲ ਅਤੇ ਜ਼ਾਹਰਾ ਐੱਸ. ਖ਼ਾਨ ਨੇ ਬੇਹੱਦ ਖ਼ੂਬਸੂਰਤੀ ਨਾਲ ਗਾਇਆ ਹੈ ਤੇ ਗਾਣੇ ਦੇ ਬੋਲ ਗੁਰਪ੍ਰੀਤ ਸੈਣੀ ਨੇ ਲਿਖੇ ਹਨ। ਤਨਿਸ਼ਕ ਬਾਗਚੀ ਦੀ ਕੰਪੋਜੀਸ਼ਨ ਗਾਣੇ ਦੇ ਰੋਮਾਂਟਿਕ ਅਤੇ ਮਨਮੋਹਕ ਮਾਹੌਲ ਨੂੰ ਹੋਰ ਵੀ ਵਧਾਉਂਦੀ ਹੈ। ਪ੍ਰਫੈਕਸ਼ਨਿਸਟ ਫਰਾਹ ਖਾਨ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਇਹ ਗਾਣਾ ਹਰ ਚੀਜ਼ ਵਿਚ ਖਾਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।