ਕੇਦਾਰਨਾਥ ਨਹੀਂ ਜਾ ਸਕੇਗੀ ਸਾਰਾ ਅਲੀ ਖਾਨ, ਲਿਖ ਕੇ ਦੇਣਾ ਹੋਵੇਗਾ- ''ਮੈਂ ਸਨਾਤਨੀ ਹਾਂ''

Wednesday, Mar 18, 2026 - 02:44 AM (IST)

ਕੇਦਾਰਨਾਥ ਨਹੀਂ ਜਾ ਸਕੇਗੀ ਸਾਰਾ ਅਲੀ ਖਾਨ, ਲਿਖ ਕੇ ਦੇਣਾ ਹੋਵੇਗਾ- ''ਮੈਂ ਸਨਾਤਨੀ ਹਾਂ''

ਮਨੋਰੰਜਨ ਡੈਸਕ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਲਈ ਹੁਣ ਕੇਦਾਰਨਾਥ ਧਾਮ ਦੇ ਦਰਸ਼ਨ ਕਰਨਾ ਪਹਿਲਾਂ ਵਾਂਗ ਆਸਾਨ ਨਹੀਂ ਹੋਵੇਗਾ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (BKTC) ਨੇ ਇਕ ਵੱਡਾ ਫੈਸਲਾ ਲੈਂਦਿਆਂ ਅਦਾਕਾਰਾ ਨੂੰ ਬਿਨਾਂ ਹਲਫਨਾਮੇ (Affidavit) ਦੇ ਮੰਦਰ ਵਿਚ ਪ੍ਰਵੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

17 ਮਾਰਚ 2026 ਨੂੰ ਚਾਰ ਧਾਮ ਯਾਤਰਾ ਦੇ ਸਬੰਧ ਵਿਚ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਬੀ.ਕੇ.ਟੀ.ਸੀ. ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਇਹ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਹਿੰਦੂਆਂ ਦਾ ਮੰਦਰ ਵਿਚ ਪ੍ਰਵੇਸ਼ ਵਰਜਿਤ ਹੈ। ਦਿਵੇਦੀ ਨੇ ਖ਼ਾਸ ਤੌਰ 'ਤੇ ਸਾਰਾ ਅਲੀ ਖਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਹ ਦਰਸ਼ਨ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਹਲਫਨਾਮਾ ਦੇ ਕੇ ਇਹ ਸਾਬਤ ਕਰਨਾ ਹੋਵੇਗਾ ਕਿ ਉਹ 'ਸਨਾਤਨੀ' ਹੈ ਅਤੇ ਸਨਾਤਨ ਧਰਮ ਵਿਚ ਉਸ ਦੀ ਪੂਰੀ ਆਸਥਾ ਹੈ।

ਸਾਰਾ ਅਲੀ ਖਾਨ ਦਾ ਕੇਦਾਰਨਾਥ ਧਾਮ ਨਾਲ ਡੂੰਘਾ ਲਗਾਵ ਰਿਹਾ ਹੈ। ਸਾਲ 2016 ਵਿਚ ਆਈ ਉਨ੍ਹਾਂ ਦੀ ਡੈਬਿਊ ਫਿਲਮ 'ਕੇਦਾਰਨਾਥ' ਦੀ ਪੂਰੀ ਸ਼ੂਟਿੰਗ ਵੀ ਇਸੇ ਪਵਿੱਤਰ ਸਥਾਨ 'ਤੇ ਹੋਈ ਸੀ। ਫਿਲਮ ਦੀ ਸਫਲਤਾ ਤੋਂ ਬਾਅਦ, ਸਾਰਾ ਨੇ ਹਰ ਸਾਲ ਬਾਬਾ ਭੋਲੇਨਾਥ ਦੇ ਦਰਸ਼ਨ ਕਰਨ ਨੂੰ ਆਪਣਾ ਇਕ ਨਿਯਮ ਬਣਾ ਲਿਆ ਸੀ। ਉਹ ਅਕਸਰ ਆਪਣੀਆਂ ਧਾਰਮਿਕ ਯਾਤਰਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕਰਦੀ ਰਹਿੰਦੀ ਹੈ।

ਕਮੇਟੀ ਦਾ ਤਰਕ ਮੰਦਰ ਕਮੇਟੀ ਅਨੁਸਾਰ, ਜੋ ਵੀ ਸਨਾਤਨ ਧਰਮ ਵਿਚ ਵਿਸ਼ਵਾਸ ਰੱਖਦਾ ਹੈ, ਉਹ ਸਨਾਤਨੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਇਹ ਕਹਿੰਦੀ ਹੈ ਕਿ ਉਸ ਦਾ ਭਾਵ ਅਤੇ ਆਸਥਾ ਸਨਾਤਨ ਵਿਚ ਹੈ ਅਤੇ ਉਹ ਇਸ ਸਬੰਧੀ ਲਿਖਤੀ ਦਸਤਾਵੇਜ਼ ਦਿੰਦੀ ਹੈ, ਤਾਂ ਹੀ ਉਨ੍ਹਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਤੇ ਅਦਾਕਾਰਾ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
 


author

Inder Prajapati

Content Editor

Related News